ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ਅੰਦਰ ਵੱਡਾ ਕਾਂਡ! ਪੂਰਾ ਮਾਮਲਾ ਸੁਣ ਹੈਰਾਨ ਰਹਿ ਜਾਵੋਗੇ

Thursday, Oct 01, 2026 - 01:27 PM (IST)

ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ਅੰਦਰ ਵੱਡਾ ਕਾਂਡ! ਪੂਰਾ ਮਾਮਲਾ ਸੁਣ ਹੈਰਾਨ ਰਹਿ ਜਾਵੋਗੇ

ਲੁਧਿਆਣਾ (ਵੈੱਬ ਡੈਸਕ, ਰਾਜ) : ਸਥਾਨਕ ਤਾਜਪੁਰ ਰੋਡ ਸਥਿਤ ਹਾਈ ਸਕਿਓਰਿਟੀ ਸੈਂਟਰਲ ਜੇਲ੍ਹ 'ਚ ਇਕ ਵਾਰ ਫਿਰ ਕੈਦੀਆਂ ਵਿਚਾਲੇ ਖੂਨੀ ਟਕਰਾਅ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜੇਲ੍ਹ 'ਚ ਬੰਦ 6 ਸ਼ਾਤਰ ਹਵਾਲਾਤੀਆਂ ਅਤੇ ਕੈਦੀਆਂ ਨੇ ਮਿਲ ਕੇ 2 ਹੋਰ ਹਵਾਲਾਤੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਆਪਣੇ ਜਾਣਕਾਰ ਦੇ ਬੈਂਕ ਖ਼ਾਤੇ 'ਚ 2 ਲੱਖ ਰੁਪਏ ਜ਼ਬਰਨ ਟਰਾਂਸਫਰ ਕਰਵਾ ਲਏ। ਜੇਲ੍ਹ ਪ੍ਰਸ਼ਾਸਨ ਵਲੋਂ ਕੀਤੀ ਗਈ ਅਚਨਚੇਤ ਜਾਂਚ ਦੌਰਾਨ ਦੋਸ਼ੀਆਂ ਦੇ ਕਬਜ਼ੇ 'ਚੋਂ ਇਕ ਗੈਰ-ਕਾਨੂੰਨੀ ਕੀਪੈਡ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਸਹਾਇਕ ਸੁਪਰੀਡੈਂਟ ਦੀ ਅਧਿਕਾਰਤ ਸ਼ਿਕਾਇਤ ਤੋਂ ਬਾਅਦ ਸਥਾਨਕ ਪੁਲਸ ਨੇ ਸਾਰੇ ਨਾਮਜ਼ਦ 6 ਦੋਸ਼ੀਆਂ ਦੇ ਖ਼ਿਲਾਫ਼ ਫ਼ਿਰੌਤੀ, ਕੁੱਟਮਾਰ ਅਤੇ ਜੇਲ੍ਹ ਮੈਨੂਅਲ ਦੇ ਉਲੰਘਣ ਦੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੈਰਿਟ ਵਾਲੇ ਰਾਖਵੇਂ ਉਮੀਦਵਾਰ ਜਨਰਲ ਸ਼੍ਰੇਣੀ 'ਚ ਹੋਣਗੇ ਐਡਜਸਟ, ਪੜ੍ਹੋ ਹਾਈਕੋਰਟ ਦਾ ਵੱਡਾ ਫ਼ੈਸਲਾ

ਨਾਮਜ਼ਦ ਦੋਸ਼ੀਆਂ ਦੀ ਪਛਾਣ ਹਰਸਿਮਰਨ ਸਿੰਘ ਮੰਡ (ਹਵਾਲਾਤੀ), ਜਗਵੀਰ ਸਿੰਘ (ਹਵਾਲਾਤੀ), ਜਤਿੰਦਰ (ਹਵਾਲਾਤੀ), ਅਭੈ (ਹਵਾਲਾਤੀ), ਗੁਰਜੀਤ ਸਿੰਘ (ਦੋਸ਼ੀ ਕਰਾਰ ਕੈਦੀ), ਸੁਖਮਨ (ਹਵਾਲਾਤੀ) ਵਜੋਂ ਹੋਈ ਹੈ। ਉਕਤ ਦੋਸ਼ੀਆਂ ਨੇ ਜੇਲ੍ਹ ਅੰਦਰ ਆਪਣੀ ਗੁੰਡਾਗਰਦੀ ਅਤੇ ਦਹਿਸ਼ਤ ਫੈਲਾਉਣ ਲਈ ਇਕ ਯੋਜਨਾਬੱਧ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀਆਂ ਨੇ ਜੇਲ੍ਹ ਅੰਦਰ ਹਵਾਲਾਤੀ ਰੂਪੇਸ਼ ਪੁਰੀ ਅਤੇ ਹਵਾਲਾਤੀ ਨੀਰਜ ਆਦੀਆ ਨੂੰ ਘੇਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਅਚਾਨਕ ਖੇਤਾਂ 'ਚ ਪਲਟੀ

ਦੋਸ਼ੀਆਂ ਨੇ ਦੋਹਾਂ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕੁੱਟਮਾਰ ਦੇ ਖ਼ੌਫ ਅਤੇ ਦਬਾਅ 'ਚ ਲਿਆ ਕੇ ਦੋਸ਼ੀਆਂ ਨੇ ਪੀੜਤਾਂ ਜ਼ਰੀਏ ਆਪਣੇ ਕਿਸੇ ਜਾਣਕਾਰੀ ਵਿਅਕਤੀ ਦੇ ਖ਼ਾਤੇ 'ਚ 2 ਲੱਖ ਰੁਪਏ ਦੀ ਮੋਟੀ ਰਕਮ ਆਨਲਾਈਨ ਟਰਾਂਸਫਰ ਕਰਵਾ ਲਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਹੁਣ ਉਸ ਬੈਂਕ ਖ਼ਾਤੇ ਦੀ ਜਾਣਕਾਰੀ ਜੁਟਾ ਰਹੀ ਹੈ, ਜਿਸ 'ਚ 2 ਲੱਖ ਟਰਾਂਸਫਰ ਕਰਵਾਏ ਗਏ ਸਨ ਤਾਂ ਜੋ ਬਾਹਰ ਬੈਠੇ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਬੇਨਕਾਬ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੁਲਸ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ ਕਿ ਇਹ ਮੋਬਾਇਲ ਫੋਨ ਜੇਲ੍ਹ ਅੰਦਰ ਕਿਸ ਦੀ ਮਦਦ ਨਾਲ ਅਤੇ ਕਿਵੇਂ ਪਹੁੰਚਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Babita

Content Editor

Related News