ਪੰਜਾਬ 'ਚ ਵੱਡੀ ਵਾਰਦਾਤ, ਕੈਸ਼ ਵੈਨ ਵਾਲੇ ਦੇ ਬੈਂਕ ਦੇ ਬਾਹਰ ਵੱਜੀ ਗੋਲੀ !

Tuesday, May 06, 2025 - 12:37 PM (IST)

ਪੰਜਾਬ 'ਚ ਵੱਡੀ ਵਾਰਦਾਤ, ਕੈਸ਼ ਵੈਨ ਵਾਲੇ ਦੇ ਬੈਂਕ ਦੇ ਬਾਹਰ ਵੱਜੀ ਗੋਲੀ !

ਜਲੰਧਰ- ਜਲੰਧਰ ਦੇ ਥਾਣਾ 3 ਅਧੀਨ ਆਉਂਦੇ ਭਗਤ ਸਿੰਘ ਚੌਕ ਤੋਂ ਰੇਲਵੇ ਰੋਡ 'ਤੇ ਸਥਿਤ ਪੀਐਨਬੀ ਬੈਂਕ ਦੇ ਬਾਹਰ ਵੱਡੀ ਵਾਰਦਾਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਬੈਂਕ ਦੇ ਬਾਹਰੋਂ ਨਕਦੀ ਲੈ ਜਾਂਦੇ ਸਮੇਂ, ਸੁਰੱਖਿਆ ਗਾਰਡ ਦੇ ਹੱਥੋਂ 12 ਬੋਰ ਦੀ ਰਾਈਫਲ ਡਿੱਗ ਪਈ ਅਤੇ ਗੋਲੀ ਚੱਲ ਗਈ। ਗੋਲੀ ਚੱਲਣ ਦੌਰਾਨ ਕੈਸ਼ ਲੈ ਕੇ ਜਾ ਰਹੇ ਕੈਸ਼ ਲੀਡਰ (ਕੈਸ਼ ਹੈਂਡਲਰ) ਦੇ ਪੈਰ 'ਤੇ ਗੋਲੀ ਲੱਗ  ਗਈ । ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

 ਇਹ ਵੀ ਪੜ੍ਹੋ- ਲੱਖਾਂ ਰੁਪਏ ਲਾ ਵਿਦੇਸ਼ ਭੇਜੀ ਨੂੰਹ ਦਾ ਹੈਰਾਨੀਜਨਕ ਕਾਰਾ, ਪ੍ਰੇਸ਼ਾਨੀ 'ਚ ਪਾਇਆ ਪੂਰਾ ਪਰਿਵਾਰ

ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਥਾਣਾ ਨੰਬਰ ਤਿੰਨ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੁਲਸ ਨੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਹ ਖੁਲਾਸਾ ਹੋਇਆ ਕਿ ਨਕਦੀ ਲੈ ਜਾਂਦੇ ਸਮੇਂ ਸੁਰੱਖਿਆ ਗਾਰਡ ਦੇ ਹੱਥੋਂ 12 ਬੋਰ ਦੀ ਰਾਈਫਲ ਡਿੱਗ ਗਈ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। 

 ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਮੀਂਹ-ਤੂਫ਼ਾਨ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ update

ਮੌਕੇ 'ਤੇ ਪਹੁੰਚੇ ਏਸੀਪੀ ਉੱਤਰੀ ਆਤਿਸ਼ ਭਾਟੀਆ ਨੇ ਦੱਸਿਆ ਕਿ ਰੇਲਵੇ ਰੋਡ 'ਤੇ ਪੀਐਨਬੀ ਬੈਂਕ ਦੀ ਇੱਕ ਚੈਸਟ ਬ੍ਰਾਂਚ ਹੈ। ਇਸ ਸ਼ਾਖਾ ਤੋਂ ਹਰ ਰੋਜ਼ ਨਕਦੀ ਦੀ ਵੱਡੀ ਆਵਾਜਾਈ ਹੁੰਦੀ ਹੈ। ਜਿਸ ਕਾਰਨ ਰੋਜ਼ਾਨਾ ਨਕਦੀ ਇੱਥੋਂ ਕੱਢ ਕੇ ਵੱਖ-ਵੱਖ ਸ਼ਾਖਾਵਾਂ ਵਿੱਚ ਲਿਜਾਈ ਜਾਂਦੀ ਹੈ। ਇਸ ਕਾਰਨ ਅੱਜ ਮੰਗਲਵਾਰ ਸਵੇਰੇ ਕਰੀਬ 10:00 ਵਜੇ ਇੱਕ ਅਧਿਕਾਰੀ ਪਹਿਲਾਂ ਹੀ ਨਕਦੀ ਲੈ ਕੇ ਜਾ ਚੁੱਕਾ ਸੀ ਅਤੇ ਜਦੋਂ ਦੂਜਾ ਜਾ ਰਿਹਾ ਸੀ ਤਾਂ ਉਸ ਦੇ ਨਾਲ ਤਾਇਨਾਤ ਸੁਰੱਖਿਆ ਗਾਰਡ ਦੇ ਹੱਥੋਂ 12 ਬੋਰ ਦੀ ਰਾਈਫਲ ਡਿੱਗ ਪਈ। ਜਦੋਂ ਰਾਈਫਲ ਹੇਠਾਂ ਡਿੱਗ ਪਈ, ਤਾਂ ਗੋਲੀ ਕੈਸ਼ ਲੀਡਰ ਵਰੁਣ ਦੀ ਲੱਤ ਦੇ ਨੇੜੇ ਲੱਗ ਗਏ। ਇਸ ਤੋਂ ਬਾਅਦ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

 ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News