ਪੰਜਾਬ ਪੁਲਸ 'ਚ ਵੱਡਾ ਫੇਰਬਦਲ, 69 ਅਧਿਕਾਰੀਆਂ ਦੇ ਤਬਾਦਲੇ
Tuesday, Aug 07, 2018 - 04:53 PM (IST)

ਜਲੰਧਰ/ਚੰਡੀਗੜ੍ਹ(ਭੁੱਲਰ)— ਪੰਜਾਬ ਪੁਲਸ ਵਿਚ ਅੱਜ ਵੱਡਾ ਫੇਰ ਬਦਲ ਹੋਇਆ ਹੈ, ਜਿਸ ਦੌਰਾਨ ਸੂਬੇ ਦੇ 69 ਉੱਚ ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਵਿਚ ਇਕ ਹੋਰ ਫੇਰਬਦਲ ਕਰਦਿਆਂ 8 ਆਈ. ਪੀ. ਐੱਸ. ਅਤੇ 61 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਰਾਜ ਦੇ ਅਡੀਸ਼ਨਲ ਮੁੱਖ ਸਕੱਤਰ ਗ੍ਰਹਿ ਨਿਰਮਲਜੀਤ ਸਿੰਘ ਕਲਸੀ ਵਲੋਂ ਜਾਰੀ ਹੁਕਮਾਂ ਅਨੁਸਾਰ ਤਬਦੀਲ ਕੀਤੇ ਗਏ ਆਈ. ਪੀ. ਐੱਸ. ਅਧਿਕਾਰੀਆਂ ਵਿਚ ਸੁਰਜੀਤ ਸਿੰਘ ਨੂੰ ਏ. ਆਈ. ਜੀ. ਲਾਅ ਐਂਡ ਆਰਡਰ, ਹਰਚਰਨ ਸਿੰਘ ਭੁੱਲਰ ਨੂੰ ਕਮਾਂਡੈਂਟ ਤੀਸਰੀ ਕਮਾਂਡੋ ਬਟਾਲੀਅਨ ਮੋਹਾਲੀ, ਧਰੁਮਨ ਨਿੰਬਲੇ ਨੂੰ ਏ. ਆਈ. ਜੀ. ਸੀ. ਆਈ., ਪੰਜਾਬ ਕਮਰਦੀਪ ਕੌਰ ਨੂੰ ਅਸਿਸਟੈਂਟ ਨੂੰ ਅਸਿਸਟੈਂਟ ਕਮਾਂਡੈਂਟ 36ਵੀਂ ਬਟਾਲੀਅਨ ਪੀ. ਏ. ਪੀ. ਬਹਾਦਰਗੜ੍ਹ, ਸੁਰਿੰਦਰ ਲਾਂਬਾ ਨੂੰ ਏ. ਡੀ. ਸੀ. ਪੀ.-2, ਲੁਧਿਆਣਾ ਦੀਪਕ ਪਾਰਿਕ ਨੂੰ ਏ. ਡੀ. ਸੀ. ਪੀ. ਹੈਡਕੁਆਟਰ ਅਤੇ ਸਕੱਤਰੇਤ ਲੁਧਿਆਣਾ, ਸਚਿਨ ਗੁਪਤਾ ਨੂੰ ਏ. ਡੀ. ਸੀ. ਪੀ. ਹੈਡਕੁਆਟਰ ਅਤੇ ਸਕੱਤਰੇਤ ਜਲੰਧਰ, ਵਰੁਣ ਸ਼ਰਮਾ ਨੂੰ ਐੱਸ. ਪੀ. ਇੰਵੈਸਟੀਗੇਸ਼ਨ ਮੋਹਾਲੀ ਲਗਾਇਆ ਗਿਆ ਹੈ।
ਤਬਦੀਲ ਕੀਤੇ ਗਏ ਪੀ. ਪੀ. ਐੱਸ. ਅਧਿਕਾਰੀਆਂ ਵਿਚ ਰਸ਼ਪਾਲ ਸਿੰਘ ਨੂੰ ਕਮਾਂਡੈਂਟ 9ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਪਰਮਬੀਰ ਸਿੰਘ ਨੂੰ ਡੀ. ਸੀ. ਪੀ. ਜਲੰਧਰ, ਰਾਜਿੰਦਰ ਸਿੰਘ ਨੂੰ ਕਮਾਂਡੈਂਟ 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਸੰਦੀਪ ਕੁਮਾਰ ਕਮਾਂਡੈਂਟ 27ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਹਰਮੋਹਨ ਸਿੰਘ ਨੂੰ ਏ. ਆਈ. ਜੀ. ਪਰਸੋਨਲ 3 ਸੀ. ਪੀ. ਓ. ਪੰਜਾਬ, ਸੁਸ਼ੀਲ ਕੁਮਾਰ ਨੂੰ ਕਮਾਂਡੈਂਟ ਤੀਜੀ ਰਿਜ਼ਰਵ ਬਟਾਲੀਅਨ ਲੁਧਿਆਣਾ, ਨਰਿੰਦਰ ਭਾਰਗਵ ਨੂੰ ਸੁਪਰਡੈਂਟ ਸੈਂਟਰਲ ਜੇਲ ਫਿਰੋਜਪੁਰ, ਬਲਵਿੰਦਰ ਸਿੰਘ ਨੂੰ ਏ. ਆਈ. ਜੀ. ਟਰਾਂਸਪੋਰਟ ਸੀ. ਪੀ. ਓ. ਪੰਜਾਬ, ਹਰਪ੍ਰੀਤ ਸਿੰਘ ਨੂੰ ਏ. ਆਈ. ਜੀ. ਕਮਿਉਨਿਟੀ ਪੁਲਸਿੰਗ, ਹਰਭਜਨ ਸਿੰਘ ਨੂੰ ਏ. ਆਈ. ਜੀ. ਕ੍ਰਾਈਮ, ਬੀ. ਓ. ਆਈ, ਸਰਬਜੀਤ ਸਿੰਘ ਨੂੰ ਏ. ਆਈ. ਜੀ. ਸੂਚਨਾ ਟੈਕਾਨਾਲੋਜੀ ਅਤੇ ਟੈਲੀਕਮਿਉਨੀਕੇਸ਼ਨ, ਬਿਕਰਮਜੀਤ ਸਿੰਘ ਨੂੰ ਅਸਿਟੈਂਟ ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਮੋਹਾਲੀ ਲਗਾਇਆ ਗਿਆ ਹੈ।
ਬਲਜੀਤ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ, ਧਰਮਵੀਰ ਸਿੰਘ ਨੂੰ ਐੱਸ. ਪੀ., ਐੱਸ. ਟੀ.ਐਫ. , ਜਗਦੀਪ ਸਿੰਘ ਨੂੰ ਅਸਿਟੈਂਟ ਕਮਾਂਡੇਟ ਪੱਛਮੀ ਬਟਾਲੀਅਨ ਪੀ. ਏ. ਪੀ. ਜਲੰਧਰ, ਰਣਜੀਤ ਸਿੰਘ ਨੂੰ ਐੱਸ.ਪੀ. ਹੈਡਕੁਆਟਰ ਪਠਾਨਕੋਟ, ਗੁਰਮੇਲ ਸਿੰਘ ਨੂੰ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਜਲੰਧਰ, ਸੋਹਨ ਲਾਲ ਨੂੰ ਅਸਿਟੇਂਟ ਕਮਾਂਡੈਂਟ 80ਵੀ ਬਟਾਲੀਅਨ ਪੀ.ਏ.ਪੀ. ਜਲੰਧਰ, ਸ਼ੈਲੇਂਦਰ ਸਿੰਘ ਨੂੰ ਐੱਸ. ਪੀ. ਆਪਰੇਸ਼ਨ ਅੰਮ੍ਰਿਤਸਰ (ਪੇਂਡੂ), ਜਗਤਪ੍ਰੀਤ ਸਿੰਘ ਨੂੰ ਐੱਸ. ਪੀ. ਹੈਡਕੁਆਟਰ ਅੰਮ੍ਰਿਤਸਰ (ਦਿਹਾਤੀ), ਦਿਲਬਾਗ ਸਿੰਘ ਨੂੰ ਏ. ਡੀ. ਸੀ. ਪੀ. ਟ੍ਰੈਫਿਕ ਅੰਮ੍ਰਿਤਸਰ, ਮਨਵਿੰਦਰ ਸਿੰਘ ਨੂੰ ਐੱਸ. ਪੀ. ਹੈਡਕੁਆਟਰ ਫਿਰੋਜਪੁਰ, ਵਿਨੋਦ ਕੁਮਾਰ ਨੂੰ ਐੱਸ. ਪੀ. ਅਬੋਹਰ, ਮਨਦੀਪ ਸਿੰਘ ਨੂੰ ਐੱਸ. ਪੀ. ਫਗਵਾੜਾ, ਪਰਮਿੰਦਰ ਸਿੰਘ ਨੂੰ ਏ. ਡੀ. ਸੀ. ਪੀ.-1 ਜਲੰਧਰ, ਹਰਮੀਤ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਪਟਿਆਲਾ ਲਗਾਇਆ ਗਿਆ।
ਮਨਜੀਤ ਸਿੰਘ ਬਰਾੜ ਨੂੰ ਐੱਸ. ਪੀ. ਟ੍ਰੈਫਿਕ ਅਤੇ ਸਿਕਿਓਰਿਟੀ ਪਟਿਆਲਾ, ਅਜਿੰਦਰ ਸਿੰਘ ਨੂੰ ਐੱਸ. ਪੀ. ਹੈਡਕੁਆਟਰ ਜਲੰਧਰ, ਬਲਵਿੰਦਰ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਰੋਪੜ, ਹਰਿੰਦਰ ਪਾਲ ਸਿੰਘ ਨੂੰ ਏ. ਡੀ. ਸੀ. ਇੰਡਸਟ੍ਰੀਅਲ ਸਿਕਿਓਰਿਟੀ ਜਲੰਧਰ, ਗੁਰਮੀਤ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਸੰਗਰੂਰ, ਨਰਿੰਦਰ ਪਾਲ ਸਿੰਘ ਨੂੰ ਅਸਿਟੈਂਟ ਕਮਾਂਡੈਂਟ 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਸੁਨੀਤਾ ਰਾਣੀ ਨੂੰ ਅਸਿਟੈਂਟ ਕਮਾਂਡੈਂਟ, ਚੌਥੀ ਰਿਜ਼ਰਵ ਬਟਾਲੀਅਨ ਪਠਾਨਕੋਟ, ਅਮਰਜੀਤ ਸਿੰਘ ਅਸਿਟੈਂਟ ਕਮਾਂਡੈਂਟ 6ਵੀਂ ਰਿਜ਼ਰਵ ਬਟਾਲੀਅਨ ਲੱਡਾਕੋਠੀ, ਮੁਖਤਿਆਰ ਸਿੰਘ ਨੂੰ ਐੱਸ. ਪੀ. ਟ੍ਰੈਫਿਕ ਬਠਿੰਡਾ, ਅਨਿਲ ਕੁਮਾਰ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਮਾਨਸਾ, ਹਰਵਿੰਦਰ ਸਿੰਘ ਵਿਰਕ ਨੂੰ ਐੱਸ. ਪੀ. ਹੈਡਕੁਆਟਰ ਮਾਨਸਾ, ਅਮਰਜੀਤ ਸਿੰਘ ਘੁੰਮਣ ਨੂੰ ਐੱਸ. ਪੀ. ਵਿਜੀਲੈਂਸ ਬਿਊਰੋ ਪੰਜਾਬ, ਰਮਿੰਦਰ ਸਿੰਘ ਨੂੰ ਐੱਸ. ਪੀ. ਆਈ. ਵੀ. ਸੀ. ਪੰਜਾਬ, ਮਨਮੀਤ ਸਿੰਘ ਨੂੰ ਐਸ.ਪੀ. ਟ੍ਰੈਫਿਕ ਪੰਜਾਬ, ਹਰਵੀਰ ਸਿੰਘ ਅਟਵਾਲ ਨੂੰ ਐਸ.ਪੀ. ਟ੍ਰੈਫਿਕ ਮੋਹਾਲੀ, ਨਿਰਮਲਜੀਤ ਸਿੰਘ ਨੂੰ ਐਸ.ਪੀ. ਹੈਡਕੁਆਟਰ ਬਟਾਲਾ, ਜਸਵੰਤ ਕੌਰ ਨੂੰ ਐਸ.ਪੀ. ਸਿਕਿਓਰਿਟੀ ਐਂਡ ਟ੍ਰੈਫਿਕ ਤਰਨਤਾਰਨ, ਬਹਾਦਰ ਸਿੰਘ ਨੂੰ ਐੱਸ. ਪੀ. ਕਮ ਸਪੋਰਟਸ ਸੈਕਟਰੀ ਪੀ. ਏ. ਪੀ. ਜਲੰਧਰ, ਰਜਿੰਦਰ ਸਿੰਘ ਨੂੰ ਐੱਸ. ਪੀ. ਹੈਡਕੁਆਟਰ ਕਪੂਰਥਲਾ ਲਗਾਇਆ ਗਿਆ ਹੈ।
ਗੁਰਮੀਤ ਕੌਰ ਨੂੰ ਐੱਸ. ਪੀ. ਹੈਡਕੁਆਟਰ ਫਰੀਦਕੋਟ, ਸੰਦੀਪ ਸ਼ਰਮਾ ਨੂੰ ਅਸਿਟੈਂਟ ਕਮਾਂਡੇਟ ਸੈਕੇਂਡ ਕਮਾਂਡੋ ਬਟਾਲੀਅਨ ਬਹਾਦਰਗੜ੍ਹ, ਰਣਧੀਰ ਸਿੰਘ ਉੱਪਲ ਨੂੰ ਏ.ਆਈ.ਜੀ. ਬਿਊਰੋ ਆਫ ਇਨਵੈਸਟੀਗੇਸ਼ਨ, ਹਰਪ੍ਰੀਤ ਸਿੰਘ ਨੂੰ ਅਸਿਟੈਂਟ ਕਮਾਂਡੈਂਟ, ਪੱਛਮੀ ਬਟਾਲੀਅਨ ਪੀ.ਏ.ਪੀ. ਜਲੰਧਰ, ਸੁਰਿੰਦਰਜੀਤ ਕੌਰ ਨੂੰ ਅਸਿਟੈਂਟ ਕਮਾਂਡੈਂਟ 13ਵੀਂ ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ, ਬਲਰਾਜ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਨਵਾਂਸ਼ਹਿਰ, ਤਰਨ ਰਤਨ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਲੁਧਿਆਣਾ (ਦਿਹਾਤੀ), ਰੁਪਿੰਦਰ ਕੁਮਾਰ ਨੂੰ ਐੱਸ. ਪੀ. ਵਿਜੀਲੈਂਸ ਬਿਊਰੋ ਪੰਜਾਬ, ਗੁਰਮੀਤ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ, ਜਸਕਰਨਜੀਤ ਸਿੰਘ ਨੂੰ ਐੱਸ. ਪੀ. ਸਿਟੀ ਮੋਹਾਲੀ, ਜਗਜੀਤ ਸਿੰਘ ਨੂੰ ਐੱਸ. ਪੀ. ਇੰਡਸਟ੍ਰੀਅਲ ਸਿਕਿਓਰਿਟੀ ਮੋਹਾਲੀ, ਜਗਜੀਤ ਸਿੰਘ ਸਰੋਆ ਨੂੰ ਅਸਿਟੇਂਟ ਕਮਾਂਡੈਂਟ 9ਵੀਂ ਬਟਾਲੀਅਨ ਪੀ. ਏ. ਪੀ. ਅੰਮ੍ਰਿਤਸਰ, ਜਸਵਿੰਦਰ ਸਿੰਘ ਨੂੰ ਐੱਸ. ਪੀ. ਹੈਡਕੁਆਟਰ ਫਾਜਿਲਕਾ, ਅੰਮ੍ਰਿਤ ਸਿੰਘ ਨੂੰ ਅਸਿਟੈਂਟ ਕਮਾਂਡੈਂਟ ਪਹਿਲੀ ਰਿਜ਼ਰਵ ਬਟਾਲੀਅਨ ਪਟਿਆਲਾ, ਸਤਨਾਮ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਕਪੂਰਥਲਾ ਅਤੇ ਦਵਿੰਦਰ ਸਿੰਘ ਨੂੰ ਤਬਦੀਲ ਕਰਕੇ ਐੱਸ. ਪੀ. ਪਾਵਰਕਾਮ ਪਟਿਆਲਾ ਲਗਾਇਆ ਗਿਆ ਹੈ।