ਲੈਂਟਰ ਪਾਉਂਦਿਆਂ ਵਾਪਰਿਆ ਵੱਡਾ ਹਾਦਸਾ, ਰਾਜ ਮਿਸਤਰੀ ਅਤੇ 2 ਮਜ਼ਦੂਰਾਂ ਦੀ ਹੋਈ ਮੌਤ

04/10/2023 11:55:25 PM

ਚੌਕ ਮਹਿਤਾ (ਪਾਲ)-ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਵਿਖੇ ਨਵੇਂ ਪੈ ਰਹੇ ਲੈਂਟਰ ਦੇ ਅਚਾਨਕ ਡਿੱਗ ਜਾਣ ਕਾਰਨ ਮਲਬੇ ਹੇਠ ਦੱਬ ਕੇ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਮੱਤੇਵਾਲ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਮਦੀਵਾਲੀ ਦੇ ਕਿਸੇ ਜ਼ਿਮੀਂਦਾਰ ਦੇ ਘਰ ਸ਼ੈੱਡ ਦਾ ਲੈਂਟਰ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੇਠਾਂ ਨਿਗਰਾਨੀ ਦੌਰਾਨ ਇਕ ਰਾਜ ਮਿਸਤਰੀ ਤੇ ਦੋ ਮਜ਼ਦੂਰ ਸ਼ਟਰਿੰਗ ਹੇਠਾਂ ਦਿੱਤੀ ਗਈ ਇਕ ਲੱਕੜ ਦੀ ਬੱਲੀ ਨੂੰ ਸਹੀ ਕਰਨ ਲੱਗ ਪਏ ਪਰ ਬੁਰੀ ਕਿਸਮਤ ਨਾਲ ਬੱਲੀ ਠੀਕ ਕਰਨ ਮੌਕੇ ਸਾਰੀ ਸ਼ਟਰਿੰਗ ਹਿੱਲ ਗਈ ਤੇ ਲੈਂਟਰ ਦੇ ਭਾਰ ਨਾਲ ਅਚਾਨਕ ਹੇਠਾਂ ਡਿੱਗ ਪਈ।

ਇਹ ਖ਼ਬਰ ਵੀ ਪੜ੍ਹੋ : ਫਿਰ ਕਹਿਰ ਮਚਾਉਣ ਲੱਗਾ ਕੋਰੋਨਾ, 3 ਮਰੀਜ਼ਾਂ ਦੀ ਲਈ ਜਾਨ, ਇੰਨੇ ਮਾਮਲੇ ਆਏ ਸਾਹਮਣੇ

ਇਸ ਹਾਦਸੇ ਦੌਰਾਨ ਮਲਬੇ ਹੇਠਾਂ ਆਉਣ ਨਾਲ ਰਾਜ ਮਿਸਤਰੀ ਸਮੇਤ ਦੋ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਗੁਲਜ਼ਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੋਵੇਂ ਵਾਸੀ ਪਿੰਡ ਮੱਤੇਵਾਲ ਕਾਲੋਨੀਆਂ ਤੇ ਜਸਪਾਲ ਸਿੰਘ ਪੁੱਤਰ ਸੋਖਾ ਸਿੰਘ ਵਾਸੀ ਪਿੰਡ ਰਾਮਦੀਵਾਲੀ ਮੁਸਲਮਾਨਾਂ ਵਜੋਂ ਹੋਈ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ


Manoj

Content Editor

Related News