ਪੰਜਾਬ ਦੇ NH ''ਤੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਮੰਜ਼ਰ ਵੇਖ ਸਹਿਮੇ ਲੋਕ
Monday, Apr 07, 2025 - 05:36 PM (IST)

ਗੋਰਾਇਆ (ਮੁਨੀਸ਼)- ਗੋਰਾਇਆ ਵਿਖੇ ਨੈਸ਼ਨਲ ਹਾਈਵੇਅ 'ਤੇ ਵਾਪਰੇ ਹਾਦਸੇ ਵਿੱਚ ਇਕ ਪਰਿਵਾਰ ਦੇ ਚਾਰ ਤੋਂ ਪੰਜ ਲੋਕ ਜ਼ਖ਼ਮੀ ਹੋਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਯੂਪੀ ਆਗਰਾ ਨੰਬਰ ਦੀ ਕਾਰ ਡਿਵਾਈਡਰ ਦੀ ਰੇਲਿੰਗ ਤੋੜਦੀ ਹੋਈ ਸੜਕ ਦੇ ਦੂਜੇ ਸਾਈਡ ਆ ਕੇ ਪਲਟ ਗਈ। ਕਾਰ ਦੇ ਚਾਰੋਂ ਟਾਇਰ ਉੱਪਰਲੀ ਸਾਈਡ ਹੋ ਗਏ। ਲੋਕਾਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਗੱਡੀ ਨੂੰ ਸਿੱਧਾ ਕੀਤਾ।
ਇਹ ਵੀ ਪੜ੍ਹੋ: ਫੋਨ ਕਾਲ ਕਰਕੇ ਔਰਤ ਨੇ ਪਹਿਲਾਂ ਸੱਦਿਆ ਘਰ, ਫਿਰ ਅਸ਼ਲੀਲ ਵੀਡੀਓ ਬਣਾ ਕਰ 'ਤਾ ਵੱਡਾ ਕਾਂਡ
ਗੱਡੀ ਸਵਾਰ ਨੌਜਵਾਨ ਨੇ ਦੱਸਿਆ ਉਹ ਜਲੰਧਰ ਤੋਂ ਆਪਣੀ ਭੈਣ ਦੇ ਘਰੋਂ ਪਰਿਵਾਰ ਨਾਲ ਵਾਪਸ ਆਗਰਾ ਜਾ ਰਿਹਾ ਸੀ ਤਾਂ ਇਕ ਇਨੋਵਾ ਜੋ ਆਗਰਾ ਨੰਬਰ ਸੀ, ਉਸ ਨੇ ਉਨ੍ਹਾਂ ਦੀ ਕਾਰ ਨੂੰ ਹਿੱਟ ਕਰ ਦਿੱਤਾ। ਕਾਰ ਦਾ ਡਰਾਈਵਰ ਫੋਨ 'ਤੇ ਲੱਗਾ ਹੋਇਆ ਸੀ, ਜਿਸ ਨਾਲ ਕਾਰ ਡਿਵਾਈਡਰ ਦੀ ਰੇਲਿੰਗ ਤੋੜਦੀ ਹੋਈ ਸੜਕ ਦੇ ਦੂਜੀ ਸਾਈਡ ਜਾ ਕੇ ਪਲਟੀਆਂ ਖਾਂਦੇ ਹੋਏ ਪੂਰੀ ਤਰਾਂ ਨਾਲ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਕਬੱਡੀ ਦੇ ਚੋਟੀ ਦੇ ਖਿਡਾਰੀ ਸੁਖਜੀਤ ਟਿੱਬਾ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e