ਪੰਜਾਬ 'ਚ ਵੱਡਾ ਹਾਦਸਾ, ਟਰੇਨ ਹੇਠਾਂ ਆਉਣ ਨਾਲ ASI ਦੀ ਮੌਤ
Friday, Mar 07, 2025 - 01:21 PM (IST)

ਗੁਰਦਾਸਪੁਰ (ਗੁਰਪ੍ਰੀਤ)- ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟਰੇਨ ਹੇਠਾਂ ਆਉਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ, ਜਿਸ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਝੌਰ ਸਿੱਧਵਾਂ ਦੇ ਤੌਰ 'ਤੇ ਹੋਈ ਹੈ । ਪਰਿਵਾਰ ਅਨੁਸਾਰ ਮ੍ਰਿਤਕ ਪੰਜਾਬ ਪੁਲਸ ਤੋਂ ਏ. ਐੱਸ. ਆਈ. ਦੇ ਤੌਰ 'ਤੇ ਰਿਟਾਇਰਡ ਹੋਇਆ ਸੀ ਅਤੇ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਗਰਮੀਆਂ ਦੀ ਸ਼ੁਰੂਆਤ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮ੍ਰਿਤਕ ਦੀ ਉਮਰ 59 ਸਾਲ ਦੱਸੀ ਜਾ ਰਹੀ ਹੈ ਅਤੇ ਉਸਨੇ ਦਿਮਾਗੀ ਬਿਮਾਰੀ ਦੇ ਚਲਦੇ ਹੀ ਸਮੇਂ ਤੋਂ ਪਹਿਲਾਂ ਮਹਿਕਮੇ ਤੋਂ ਰਿਟਾਇਰਡਮੈਂਟ ਲੈ ਲਈ ਸੀ। ਪਰਿਵਾਰ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਨੂੰ ਘਰੋਂ ਬਾਹਰ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਸੀ ਅਤੇ ਸਵੇਰੇ ਪਰਿਵਾਰ ਨੂੰ ਉਸ ਦੀ ਦੁਰਘਟਨਾ ਦੀ ਸੂਚਨਾ ਮਿਲੀ। ਉੱਥੇ ਹੀ ਰੇਲਵੇ ਪੁਲਸ ਚੌਂਕੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8