ਖ਼ੁਸ਼ਖ਼ਬਰੀ : ਮਾਨ ਸਰਕਾਰ ਨੇ ਪੰਜਾਬੀਆਂ ਨੂੰ ਦੀਵਾਲੀ ਦਾ ਦਿੱਤਾ ਵੱਡਾ ਤੋਹਫ਼ਾ (ਵੀਡੀਓ)
Friday, Nov 10, 2023 - 03:31 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਵੱਖ-ਵੱਖ ਵਿਭਾਗਾਂ 'ਚ ਨਵੇਂ ਨਿਯੁਕਤ 583 ਉਮੀਦਵਾਰਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੰਦੇ ਹੋਏ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਉਨ੍ਹਾਂ ਨੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਈਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ 'ਚ ਚੰਗੀਆਂ ਖ਼ਬਰਾਂ ਆਉਣ ਤਾਂ ਖ਼ੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੇ ਨਵੇਂ ਉਮੀਦਵਾਰਾਂ ਨੂੰ ਕਿਹਾ ਕਿ ਤੁਸੀਂ ਮਿਹਨਤ ਕੀਤੀ ਹੈ, ਜਿਸ ਦਾ ਅੱਜ ਨਤੀਜਾ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 596 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਸੀ ਪਰ 13 ਉਮੀਦਵਾਰਾਂ ਨੂੰ ਲੈ ਕੇ ਕੁੱਝ ਕਾਨੂੰਨੀ ਰੁਕਾਵਟ ਪੈਦਾ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਵੱਲੋਂ ਕਾਨੂੰਨੀ ਲੜਾਈ ਅਸੀਂ ਲੜਾਂਗੇ ਅਤੇ ਉਨ੍ਹਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਮੁੱਖ ਮੰਤਰੀ ਕੁੰਡਾ ਲਾ ਕੇ ਬੈਠ ਗਏ, ਅਫ਼ਸਰਾਂ ਨੇ ਕੰਮ ਨਹੀਂ ਕੀਤਾ, ਜਿਸ ਕਾਰਨ ਲੋਕਾਂ ਨੂੰ ਕੀਤੀ ਮਿਹਨਤ ਦਾ ਕੋਈ ਫ਼ਾਇਦਾ ਨਹੀਂ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਤਾਂ ਜਨਤਾ ਨੂੰ ਸਭ ਕੁੱਝ ਦੱਸਾਂਗਾ ਕਿ ਸਿਆਸੀ ਆਗੂ ਉਨ੍ਹਾਂ ਨਾਲ ਕਰ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ 200 ਰੁਪਏ ਸਿਲੰਡਰ ਸਸਤਾ ਕਰਕੇ ਲੋਕਾਂ ਨੂੰ ਲਾਲੀਪਾਪ ਦਿੱਤਾ ਹੈ ਪਰ ਇਹ ਨਹੀਂ ਦੱਸਿਆ ਕਿ ਸਿਲੰਡਰ ਮਹਿੰਗਾ ਕਿੰਨਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਤਾਂ ਜਨਤਾ ਨੂੰ ਇਹ ਗੱਲ ਦੱਸਾਂਗਾ ਕਿ ਸਿਆਸੀ ਆਗੂ ਲੋਕਾਂ ਨਾਲ ਕੀ ਕਰਦੇ ਹਨ।
ਇਹ ਵੀ ਪੜ੍ਹੋ : ਆਖ਼ਰ ਮਿਲ ਹੀ ਗਿਆ 'ਬਾਬੂ', ਰੋ-ਰੋ ਹਾਲੋਂ ਬੇਹਾਲ ਹੋ ਗਈ ਸੀ ਮਾਂ, ਸਾਹਮਣੇ ਆਈਆਂ ਤਸਵੀਰਾਂ
ਉਨ੍ਹਾਂ ਨੇ ਦੱਸਿਆ ਕਿ ਖੇਡਾਂ 'ਚ ਪੰਜਾਬ ਦੇ ਇਸ ਵਾਰ 20 ਮੈਡਲ ਆਏ ਹਨ, ਜੋ ਕਿ ਮਾਣ ਵਾਲੀ ਗੱਲ ਹੈ। ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹਾਕੀ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ, ਜਿਸ 'ਚ 10 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੀ ਟੀਮ ਨੂੰ ਨਹੀਂ, ਸਗੋਂ ਇਕ-ਇਕ ਖਿਡਾਰੀ ਨੂੰ ਇਕ-ਇਕ ਕਰੋੜ ਰੁਪਏ ਦੇਵਾਂਗੇ। ਇਸ ਨਾਲ ਖੇਡਾਂ ਵੱਲ ਲੋਕਾਂ ਦਾ ਰੁਝਾਨ ਵਧੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਦੌਲਤਾਂ, ਸ਼ੋਹਰਤਾਂ ਦੀ ਲੋੜ ਨਹੀਂ, ਕਿਸੇ ਟੀ. ਵੀ 'ਤੇ ਆਪਣੀ ਫੋਟੋ ਛਪਵਾਉਣ ਦਾ ਚਾਅ ਨਹੀਂ, ਜੇਕਰ ਚਾਅ ਹੈ ਤਾਂ ਲੋਕਾਂ ਵਾਸਤੇ ਕੰਮ ਕਰਦਾ ਦਾ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਮੈਨੂੰ ਸੌਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕਈ ਬੰਦੇ ਕੁਰਸੀਆਂ ਕਰਕੇ ਜਾਣੇ ਜਾਂਦੇ ਹਨ ਪਰ ਕਈ ਕੁਰਸੀਆਂ ਬੰਦਿਆਂ ਕਰਕੇ ਜਾਣੀਆਂ ਜਾਂਦੀਆਂ ਹਨ ਕਿ ਉਸ 'ਤੇ ਬੈਠ ਕੇ ਫ਼ੈਸਲੇ ਕੀ ਲਏ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਲਈ ਰੱਖੀ ਗਈ ਖੁੱਲ੍ਹੀ ਬਹਿਸ ਦੁਨੀਆ ਭਰ 'ਚ ਦੇਖੀ ਗਈ ਹੈ ਪਰ ਵਿਰੋਧੀ ਆਏ ਹੀ ਨਹੀਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8