‘ਲੰਪੀ ਸਕਿਨ’ ਬੀਮਾਰੀ ਦਾ ਕਹਿਰ ਜਾਰੀ: 16 ਹੋਰ ਗਊਆਂ ਦੀ ਮੌਤ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ

08/13/2022 10:41:34 AM

ਅੰਮ੍ਰਿਤਸਰ (ਰਮਨ)- ‘ਲੰਪੀ ਸਕਿਨ’ ਬੀਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦੇ ਫਤਾਹਪੁਰ ਡੇਅਰੀ ਕੰਪਲੈਕਸ ਵਿਚ 16 ਗਊਆਂ ਦੀ ਮੌਤ ਹੋਣ ਕਾਰਨ ਡੇਅਰੀ ਮਾਲਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਜੇਕਰ ਸ਼ਹਿਰ ਦੀ ਗੱਲ ਕਰੀਏ ਤਾਂ ਹਾਥੀ ਗੇਟ ਸਥਿਤ ਪਸ਼ੂ ਹਸਪਤਾਲ ਵਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਨੇ ਨਾ ਸਿਰਫ਼ ਗਊਸ਼ਾਲਾ ਵਿਚ ਪਸ਼ੂਆਂ ਨੂੰ ਟੀਕੇ ਲਗਾ ਕੇ ਸੁਰੱਖਿਅਤ ਕੀਤਾ ਹੈ, ਸਗੋਂ ਸ਼ਹਿਰ ਦੇ ਅੰਦਰ ਜੋ ਵੀ ਪਸ਼ੂਆਂ ਦੀ ਉਨ੍ਹਾਂ ਨੂੰ ਜਾਣਕਾਰੀ ਮਿਲ ਰਹੀ ਹੈ, ਉਸ ਨੂੰ ਲੈ ਕੇ ਵੀ ਟੀਮਾਂ ਗਠਿਤ ਕੀਤੀਆਂ ਹਨ। ਫਤਾਹਪੁਰ ਡੇਅਰੀ ਕੰਪਲੈਕਸ ਵਿਚ ਧਿਆਨ ਨਾ ਹੋਣ ਕਾਰਨ ਪਸ਼ੂ ਜ਼ਿਆਦਾ ਮਰ ਰਹੇ ਹਨ। ਨਗਰ ਨਿਗਮ ਦੇ ਰਿਕਾਰਡ ਅਨੁਸਾਰ ਪਿਛਲੇ ਦਿਨ 15 ਪਸ਼ੂ ਅਤੇ ਸ਼ੁੱਕਰਵਾਰ ਨੂੰ 16 ਪਸ਼ੂ ਡੇਅਰੀ ਕੰਪਲੈਕਸ ਵਿਚੋਂ ਚੁੱਕ ਕੇ ਦੱਬੇ ਗਏ ਸਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਮਾਲਕ ਦਾ ਦੇਰ ਰਾਤ ਗੋਲੀਆਂ ਮਾਰ ਕੀਤਾ ਕਤਲ

ਡੇਅਰੀ ਕੰਪਲੈਕਸ ਦੀ ਹਾਲਤ ਖਸਤਾ
ਡੇਅਰੀ ਕੰਪਲੈਕਸ ਵਿਚ ਮਰਨ ਵਾਲੀਆਂ ਗਾਵਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਸਮੇਂ ਵੀ ਕਈ ਪਸ਼ੂ ਬੀਮਾਰ ਪਏ ਹਨ। ਇਥੋਂ ਤੱਕ ਕਿ ਪਸ਼ੂ ਪਾਲਣ ਹਸਪਤਾਲ ਵੀ ਸਹੀ ਅੰਕੜੇ ਨਹੀਂ ਦੇ ਰਿਹਾ ਪਰ ਅੰਮ੍ਰਿਤਸਰ ਦੇ ਡੇਅਰੀ ਕੰਪਲੈਕਸ ਵਿਚ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਮਾੜੀ ਹਾਲਤ ਹੋਣ ਵਾਲੀ ਹੈ।

ਫਤਾਹਪੁਰ ਡੇਅਰੀ ਕੰਪਲੈਕਸ ਪੈਂਦਾ ਹੈ ਅਟਾਰੀ ਬਲਾਕ ’ਚ
ਫਤਾਹਪੁਰ ਡੇਅਰੀ ਕੰਪਲੈਕਸ ਅਟਾਰੀ ਬਲਾਕ ਵਿਚ ਪੈਂਦਾ ਹੈ, ਇਸ ਲਈ ਉਥੋਂ ਸ਼ਹਿਰ ਦੇ ਬਾਹਰੋਂ ਪਸ਼ੂ ਡਾਕਟਰ ਨਿਗਰਾਨੀ ਰੱਖਦੇ ਹਨ। ਜਿਸ ਤਰ੍ਹਾਂ ਪਸ਼ੂਆਂ ਦੀ ਮੌਤ ਹੋ ਰਹੀ ਹੈ, ਉਸ ਨਾਲ ਚੁਣੌਤੀਆਂ ਵੀ ਵੱਧ ਗਈਆਂ ਹਨ ਪਰ ਇਸ ਸਮੇਂ ਹਾਲਤ ਖਸਤਾ ਹੋ ਗਈ ਹੈ। ਡੇਅਰੀ ਕੰਪਲੈਕਸ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਪਸ਼ੂ ਮਰ ਰਹੇ ਹਨ, ਜਦਕਿ ਕੁਝ ਡੇਅਰੀ ਮਾਲਕ ਖੁਦ ਪਸ਼ੂਆਂ ਦਾ ਇਲਾਜ ਕਰਨ ਵਿੱਚ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਅਣਗਹਿਲੀ ਕਾਰਨ ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਨਾਲੇ ’ਚੋਂ ਨਹੀਂ ਚੁੱਕੇ ਗਏ ਮਰੇ ਪਸ਼ੂ
ਬੀਤੇ ਦਿਨ ਲੋਕਾਂ ਵਲੋਂ ਸੁੱਟੇ ਗਏ ਨਾਲੇ ਵਿਚੋਂ ਪਸ਼ੂਆਂ ਨੂੰ ਲੈ ਕੇ ਕਿਸੇ ਨੇ ਨਹੀਂ ਚੁੱਕਿਆ, ਇਸ ਨੂੰ ਲੈ ਕੇ ਨਿਗਮ ਦੇ ਦਾਅਵੇ ਵੀ ਹਵਾ ਹਵਾਈ ਹੁੰਦੇ ਨਜ਼ਰ ਆਏ। ਨਿਗਮ ਦੇ ਸਿਹਤ ਅਧਿਕਾਰੀ ਨੇ ਪਿਛਲੇ ਦਿਨੀਂ ਦੱਸਿਆ ਸੀ ਕਿ ਪੋਕ ਲੇਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ 28 ਘੰਟੇ ਬੀਤ ਜਾਣ ਦੇ ਬਾਵਜੂਦ ਨਾਲੇ ਵਿਚ ਪਏ ਪਸ਼ੂਆਂ ਨੂੰ ਬਾਹਰ ਨਹੀਂ ਕੱਢਿਆ ਗਿਆ। ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਇੱਕ ਜਾਨਵਰ ਆਖਿਰ ਜਾਨਵਰ ਹੀ ਹੁੰਦਾ ਹੈ, ਭਾਵੇ ਹਿੰਦੂ ਧਰਮ ਵਿਚ ਇਸ ਨੂੰ ਕੋਈ ਵੀ ਸਥਿਤੀ ਦਿੱਤੀ ਗਈ ਹੈ।

ਕੀ ਕਹਿਣਾ ਹੈ ਵੈਟਰਨਰੀ ਡਾਕਟਰ ਦਾ?
ਵੈਟਰਨਰੀ ਡਾਕਟਰ ਪਸ਼ੂ ਹਸਪਤਾਲ ਹਾਥੀ ਗੇਟ ਡਾ. ਦਰਸ਼ਨ ਕਸ਼ਯਪ ਨੇ ਦੱਸਿਆ ਕਿ ਸ਼ਹਿਰ ਵਿਚ 40 ਤੋਂ 45 ਗਾਵਾਂ ਲੰਪੀ ਸਕਿਲ ਤੋਂ ਪੀੜਤ ਸਨ, ਉਨ੍ਹਾਂ ਦਾ ਸਮੇਂ ਸਿਰ ਇਲਾਜ ਕੀਤਾ ਗਿਆ ਤਾਂ ਜੋ ਸਾਰੀਆਂ ਗਾਊਆਂ ਰੋਗ ਮੁਕਤ ਅਤੇ ਸੁਰੱਖਿਅਤ ਹਨ। ਇਸ ਸਮੇਂ ਕੋਈ ਵੀ ਪਸ਼ੂ ਇਸ ਬੀਮਾਰੀ ਤੋਂ ਪੀੜਤ ਨਹੀਂ ਹੈ। ਬਾਕੀ ਨਗਰ ਨਿਗਮ ਵਲੋਂ 8 ਆਵਾਰਾ ਗਾਵਾਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿਚੋਂ 7 ਗਊਆਂ ਠੀਕ ਹਨ ਅਤੇ ਉਨ੍ਹਾਂ ਦਾ ਟੀਕਾਕਰਨ ਕਰ ਦਿੱਤਾ ਗਿਆ ਹੈ ਅਤੇ ਇੱਕ ਦਾ ਇਲਾਜ ਚੱਲ ਰਿਹਾ ਹੈ। ਉੱਧਰ ਸਿਹਤ ਅਫ਼ਸਰ ਡਾ. ਕਿਰਨ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਅੱਜ ਡੇਅਰੀ ਕੰਪਲੈਕਸ ਵਿਚੋਂ 16 ਪਸ਼ੂਆਂ ਨੂੰ ਚੁੱਕ ਕੇ ਦੱਬ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਪਸ਼ੂ ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇ ਧਿਆਨ

-ਆਪਣੇ ਆਪ ਕੋਈ ਇਲਾਜ ਨਾ ਕਰੋ।
-ਪਸ਼ੂਆਂ ਦੇ ਡਾਕਟਰ ਦੀ ਸਲਾਹ ਨਾਲ ਇਲਾਜ ਕਰੋ।
-ਸਰਕਾਰ ਵਲੋਂ ਦਿੱਤੇ ਗਏ ਕਈ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ।
-ਬੀਮਾਰ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖ ਕਰਨਾ ਚਾਹੀਦਾ ਹੈ।
-ਇਹ ਬੀਮਾਰੀ ਮੱਖੀ-ਮੱਛਰਾਂ ਨਾਲ ਫੈਲਦੀ ਹੈ, ਇਸ ਦੀ ਰੋਕਥਾਮ ਲਈ ਸਾਈਪਰਮੇਥਰਿਨ ਦੀ ਸਪਰੇਅ ਕਰਨੀ ਚਾਹੀਦੀ ਹੈ।
-ਪਸ਼ੂ ਦੇ ਸਰੀਰ ’ਤੇ ਆਪਣੀ ਮਰਜ਼ੀ ਨਾਲ ਕੋਈ ਸਪਰੇਅ ਨਹੀਂ ਕਰਨੀ ਚਾਹੀਦੀ।
-ਹਮੇਸ਼ਾ ਜੋ ਪਸ਼ੂਆਂ ’ਤੇ ਸਪਰੇਅ ਕਰਨੀ ਹੈ, ਉਹ ਡਾਕਟਰਾਂ ਦੀ ਸਲਾਹ ਨਾਲ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ


rajwinder kaur

Content Editor

Related News