''30 ਨਵੰਬਰ ਤਕ ਬਣਾ ਦਿਓ ਸੜਕਾਂ...!'' ਤਾਪਮਾਨ ਘੱਟਦਿਆਂ ਹੀ ਨਗਰ ਨਿਗਮ ਲੁਧਿਆਣਾ ਨੇ ਜਾਰੀ ਕੀਤੇ ਹੁਕਮ

Sunday, Nov 22, 2026 - 09:18 PM (IST)

''30 ਨਵੰਬਰ ਤਕ ਬਣਾ ਦਿਓ ਸੜਕਾਂ...!'' ਤਾਪਮਾਨ ਘੱਟਦਿਆਂ ਹੀ ਨਗਰ ਨਿਗਮ ਲੁਧਿਆਣਾ ਨੇ ਜਾਰੀ ਕੀਤੇ ਹੁਕਮ

ਲੁਧਿਆਣਾ (ਹਿਤੇਸ਼)- ਤਾਪਮਾਨ ਡਾਊਨ ਹੋਣ ਦੇ ਨਾਲ ਹੀ ਪ੍ਰੀਮਿਕਸ ਦੀਆਂ ਸੜਕਾਂ ਦਾ ਨਿਰਮਾਣ ਜਲਦ ਪੂਰਾ ਕਰਵਾਉਣ ਲਈ ਨਗਰ ਨਿਗਮ ਨੇ ਲੱਕ ਬੰਨ ਲਿਆ ਹੈ ਜਿਸ ਦੇ ਤਹਿਤ ਕਮਿਸ਼ਨਰ ਦਮਨ ਮਾਨ ਨੇ ਡੈੱਡਲਾਈਨ ਫਿਕਸ ਕਰ ਦਿੱਤੀ ਹੈ ਜਿਸ ਦੇ ਮੁਤਾਬਕ ਠੇਕੇਦਾਰਾਂ ਨੂੰ 30 ਨਵੰਬਰ ਤੱਕ ਕੰਮ ਪੂਰਾ ਕਰਨਾ ਹੋਵੇਗਾ। 

ਇਸ ਸਬੰਧੀ ਜਾਰੀ ਆਰਡਰ ਵਿਚ ਸਾਰੇ ਜੇ.ਈ., ਐੱਸ.ਡੀ.ਓ. ਅਤੇ ਐਕਸੀਅਨ ਨੂੰ ਆਪਣੇ ਏਰੀਆ ਵਿਚ ਹੋਣ ਵਾਲੇ ਪ੍ਰੀਮਿਕਸ ਦੀਆਂ ਸੜਕਾਂ ਬਣਾਉਣ ਦੀ ਲਿਸਟ ਤਿਆਰ ਕਰਨ ਲਈ ਕਿਹਾ ਗਿਆ ਹੈ ਜਿਸ ਦੇ ਲਈ ਵਰਕ ਆਰਡਰ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਜਿਸ ਵਿਚ ਕਿਹੜੀ ਸੜਕ ਬਣਾਉਣੀ ਸ਼ੁਰੂ ਕਰਨੀ ਅਤੇ ਪੂਰੀ ਹੋਵੇਗੀ, ਉਸ ਦੀ ਜ਼ੋਨ ਅਤੇ ਵਾਰਡ ਵਾਰ ਰਿਪੋਰਟ ਰੋਜਾਨਾ ਐੱਸ.ਈ. ਅਤੇ ਜੁਆਇੰਟ ਕਮਿਸ਼ਨਰ ਦੇ ਜ਼ਰੀਏ ਕਮਿਸ਼ਨਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਸਾਰਾ ਕੰਮ 30 ਨਵੰਬਰ ਤੱਕ ਪੂਰਾ ਕਰਨ ਦਾ ਟਾਰਗੈਟ ਰੱਖਿਆ ਗਿਆ ਹੈ ਅਤੇ ਉਸ ਦੇ ਰਸਤੇ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਲਈ ਵੀ ਉਕਤ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ।

ਫੋਟੋ ਦੇ ਨਾਲ ਹੋਵੇਗੀ ਕੁਆਲਟੀ ਕੰਟ੍ਰੋਲ ਨਿਯਮਾਂ ਦੀ ਪਾਲਣਾ ਦੀ ਕ੍ਰਾਸ ਚੈਕਿੰਗ

ਕਮਿਸ਼ਨਰ ਵੱਲੋਂ ਚਾਹੇ 30 ਨਵੰਬਰ ਤੱਕ ਸੜਕਾਂ ਬਣਾਉਣ ਦਾ ਕੰਮ ਪੂਰਾ ਕਰਨ ਦੇ ਟਾਰਗੈਟ ਸਬੰਧੀ ਕੋਤਾਹੀ ਵਰਤਣ ਵਾਲੇ ਅਫਸਰਾਂ ਜਾਂ ਠੇਕੇਦਾਰਾਂ ’ਤੇ ਕਾਰਵਾਈ ਕਰਨ ਦੀ ਵਾਰਨਿੰਗ ਦਿੱਤੀ ਗਈ ਹੈ ਪਰ ਨਾਲ ਹੀ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਜਲਦਬਾਜ਼ੀ ਦੇ ਚੱਕਰ ਵਿਚ ਕੁਆਲਟੀ ਕੰਟਰੋਲ ਨਿਯਮਾਂ ਦੀ ਪਾਲਣਾ ਸਬੰਧੀ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਜਿਸ ਦੇ ਲਈ ਜੇ.ਈ., ਐੱਸ.ਡੀ.ਓ. ਅਤੇ ਐਕਸੀਅਨ ਨੂੰ ਰੋਜਾਨਾ ਫੀਲਡ ਵਿਚ ਉੱਤਰ ਕੇ ਸੜਕਾਂ ਬਣਨ ਦੇ ਨਾਲ ਸਪੈਸੀਫਿਕੇਸ਼ਨ ਦੇ ਮੁਤਾਬਕ ਮਟੀਰੀਅਲ ਦੀ ਵਰਤੋਂ ਹੋਣ ਦਾ ਸਰਟੀਫਿਕੇਟ ਦੇਣਾ ਪਵੇਗਾ। ਇਸ ਸਬੰਧੀ ਕ੍ਰਾਸ ਚੈਕਿੰਗ ਦੇ ਲਈ ਰਿਪੋਰਟ ਦੇ ਨਾਲ ਫੋਟੋ ਲਗਾਉਣ ਦੀ ਸ਼ਰਤ ਰੱਖੀ ਗਈ ਹੈ ਅਤੇ ਉਸ ਦੀ ਵੈਰੀਫਿਕੇਸ਼ਨ ਐੱਸ.ਈ. ਅਤੇ ਜੁਆਇੰਟ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ।


author

Anmol Tagra

Content Editor

Related News