ਕਲਯੁੱਗੀ ਮਾਸੜ ਦੀ ਘਿਨੌਣੀ ਕਰਤੂਤ : ਹਵਸ ਦੇ ਭੁੱਖੇ ਨੇ ਮਾਸੂਮ ਨੂੰ ਬਣਾਇਆ ਆਪਣਾ ਸ਼ਿਕਾਰ

Friday, May 29, 2020 - 09:30 AM (IST)

ਕਲਯੁੱਗੀ ਮਾਸੜ ਦੀ ਘਿਨੌਣੀ ਕਰਤੂਤ : ਹਵਸ ਦੇ ਭੁੱਖੇ ਨੇ ਮਾਸੂਮ ਨੂੰ ਬਣਾਇਆ ਆਪਣਾ ਸ਼ਿਕਾਰ

ਲੁਧਿਆਣਾ (ਜ.ਬ.) : ਥਾਣਾ ਡਵੀਜ਼ਨ ਨੰ. 4 ਅਧੀਨ ਪੈਂਦੇ ਇਲਾਕੇ ਚਾਂਦ ਸਿਨੇਮਾ ਰੋੜ ਨੇੜੇ ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਇਕ ਵਿਅਕਤੀ ਵਲੋਂ 14 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਬੀਜ ਘੁਟਾਲਾ ਮਾਮਲੇ 'ਚ ਮਜੀਠੀਆ ਨੇ ਰੰਧਾਵਾ ਘੇਰਿਆ, ਫੈਕਟਰੀ ਮਾਲਕ ਨਾਲ ਜਾਰੀ ਕੀਤੀਆਂ ਤਸਵੀਰਾਂ

ਜਾਣਕਾਰੀ ਮੁਤਾਬਕ ਬੱਚੀ ਆਪਣੇ ਪਰਿਵਾਰ ਦੇ ਨਾਲ ਝੁੱਗੀ-ਝੌਂਪੜੀ 'ਚ ਰਹਿੰਦੀ ਹੈ। ਉਸ ਦੇ ਮਾਸੜ ਅਤੇ ਮਾਸੀ ਵੀ ਨਾਲ ਹੀ ਰਹਿੰਦੇ ਹਨ। ਬੀਤੇ ਦਿਨ ਜਦੋਂ ਘਰ 'ਚ ਕੋਈ ਵੀ ਨਹੀਂ ਸੀ ਤਾਂ ਮਾਸੜ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜ਼ੁਬਾਨ ਖੋਲ੍ਹਣ ਬਦਲੇ ਦੋਸ਼ੀ ਨੇ ਪੀੜਤਾ ਨੂੰ ਕਾਫੀ ਧਮਕਾਇਆ, ਜਿਸ ਕਾਰਨ ਉਹ ਕਾਫੀ ਡਰ ਗਈ। ਜਦੋਂ ਉਸ ਨੇ ਦੁਬਾਰਾ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਤਾਂ ਬੱਚੀ ਨੇ ਇਹ ਸਾਰੇ ਘਟਨਾ ਬਾਰੇ ਆਪਣੀ ਮਾਂ ਨੂੰ ਜਾਣਕਾਰੀ ਦਿੱਤੀ।  

ਇਹ ਵੀ ਪੜ੍ਹੋ : ਭਰਾ ਦੀ ਕਰਤੂਤ : ਸ਼ਰਾਬ ਦੇ ਨਸ਼ੇ 'ਚ ਮਾਰ ਸੁੱਟਿਆ ਭਰਾ

ਇਸ ਮਾਮਲੇ ਥਾਣਾ ਡਿਵੀਜ਼ਨ ਨੰ. 4 'ਚ ਤਾਇਨਾਤ ਸਬ ਇੰਸਪੈਕਟਰ ਮੰਜੂ ਚੌਧਰੀ ਕੇਸ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰ. 4 ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਨਾ ਤਾਂ ਥਾਣਾ ਮੁਖੀ ਨੇ ਮੋਬਾਇਲ ਚੁੱਕਿਆ ਅਤੇ ਨਾ ਹੀ ਜਾਂਚ ਅਧਿਕਾਰੀ ਮੰਜੂ ਚੌਧਰੀ ਨੇ। ਫਿਲਹਾਲ ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਕੇਸ ਨੂੰ ਦਬਦੀ ਵਿਖਾਈ ਦਿੱਤੀ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।


author

Baljeet Kaur

Content Editor

Related News