ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 208 ਨਵੇਂ ਮਾਮਲੇ ਆਏ ਸਾਹਮਣੇ, 23 ਦੀ ਮੌਤ

Monday, Aug 31, 2020 - 11:25 PM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 208 ਨਵੇਂ ਮਾਮਲੇ ਆਏ ਸਾਹਮਣੇ, 23 ਦੀ ਮੌਤ

ਲਧਿਆਣਾ,(ਸਹਿਗਲ)- ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਅੱਜ 23 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 208 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 23 ਲੋਕਾਂ ਵਿਚ 18 ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ 6 ਮ੍ਰਿਤਕ ਮਰੀਜ਼ਾਂ ਵਿਚ 2 ਜਲੰਧਰ, ਫਿਰੋਜ਼ਪੁਰ, ਮੋਗਾ, ਕਪੂਰਥਲਾ ਅਤੇ ਉੱਤਰ ਪ੍ਰਦੇਸ਼ ਤੋਂ 1-1 ਮਰੀਜ਼ ਸ਼ਾਮਲ ਹੈ।

ਸਿਵਲ ਸਰਜਨ ਰਾਜੇਸ਼ ਬੱਗਾ ਮੁਤਾਬਕ 183 ਮਰੀਜ਼ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 25 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਹੁਣ ਤੱਕ ਮਹਾਨਗਰ ਵਿਚ 10,222 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 413 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਦੂਜੇ ਜ਼ਿਲਿਆਂ ਤੋਂ ਸਥਾਨਕ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਵਿਚੋਂ 1077 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 97 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਮੁਤਾਬਕ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਕਿਡਨੀ ਅਤੇ ਸਾਹ ਸਬੰਧੀ ਰੋਗਾਂ ਦੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਤੋਂ ਜ਼ਿਆਦਾ ਖਤਰਾ ਹੈ। ਇਸ ਲਈ ਜਿਵੇਂ ਵੀ ਹੋਵੇ, ਉਹ ਆਪਣਾ ਬਚਾਅ ਰੱਖਣ ਅਤੇ ਸਰਕਾਰ ਵੱਲੋਂ ਦੱਸੇ ਜਾ ਰਹੇ ਨਿਯਮਾਂ ਦਾ ਪਾਲਣ ਕਰਨ।

ਸਿਵਲ ਹਸਪਤਾਲ ’ਚ 27 ਹੈਲਥ ਕੇਅਰ ਵਰਕ ਹੋ ਚੁੱਕੇ ਕੋਰੋਨਾ ਦਾ ਸ਼ਿਕਾਰ

ਅਗਸਤ ਮਹੀਨੇ ਵਿਚ ਸਿਵਲ ਹਸਪਤਾਲ ਵਿਚ 27 ਹੈਲਥ ਕੇਅਰ ਵਰਕਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ’ਚੋਂ 3 ਮੈਡੀਕਲ ਅਫਸਰ, 8 ਸਟਾਫ ਨਰਸਾਂ, ਤਿੰਨ ਡੀ. ਐੱਨ. ਬੀ. ਵਿਦਿਆਰਥੀ, ਦੋ ਕੰਪਿਊਟਰ ਅਾਪ੍ਰੇਟਰ, ਇਕ ਲੈਬ ਅਟੈਂਡੈਂਟ, ਦੋ ਲੈਬ ਵਿਦਿਆਰਥੀ, ਦੋ ਲੈਬ ਟੈਕਨੀਸ਼ੀਅਨ, ਇਕ ਕਾਊਂਸਲਰ, ਇਕ ਸਫਾਈ ਮੁਲਾਜ਼ਮ ਅਤੇ ਹੋਰ ਮੁਲਾਜ਼ਮ ਸ਼ਾਮਲ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਵਿਚ ਜ਼ਿਆਦਾ ਹੈਲਥ ਕੇਅਰ ਵਰਕਰ ਨਿੱਜੀ ਹਸਪਤਾਲਾਂ ਵਿਚ ਪਾਜ਼ੇਟਿਵ ਹੋਏ ਹਨ।

4 ਕੋਰੋਨਾ ਵਾਇਰਸ ਦੇ ਮਰੀਜ਼ ਗਾਇਬ

ਜ਼ਿਲੇ ਵਿਚ 4 ਕੋਰੋਨਾ ਪਾਜ਼ੇਟਿਵ ਮਰੀਜ਼ ਗਾਇਬ ਹੋ ਗਏ ਹਨ, ਜਿਸ ’ਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਪੁਲਸ ਡਵੀਜ਼ਨ ਨੰ. 2 ਦੇ ਮੁਖੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਉਹ ਇਸ ਕੇਸ ਵਿਚ ਉਚਿਤ ਕਾਰਵਾਈ ਕਰਨ। ਇਨ੍ਹਾਂ ਵਿਚ 2 ਮਰੀਜ਼ਾਂ ਦੇ ਫੋਨ ਸਵਿੱਚ ਆਫ ਆ ਰਹੇ ਹਨ। ਇਕ ਨੇ ਆਪਣਾ ਮੋਬਾਇਲ ਫੋਨ ਨੰਬਰ ਦਰਜ ਨਹੀਂ ਕਰਵਾਇਆ, ਜਦੋਂਕਿ ਚੌਥਾ ਮਰੀਜ਼ ਫੋਨ ਕਰਨ ’ਤੇ ਆਪਣਾ ਪਤਾ ਨਹੀਂ ਦੱਸ ਰਿਹਾ। ਇਨ੍ਹਾਂ ਵਿਚ ਸੁੰਦਰ ਨਗਰ ਨਿਵਾਸੀ ਸਿੰਘਾ ਜੈਨ, ਕਰੀਮਪੁਰ ਨਿਵਾਸੀ ਰਾਜੇਸ਼, ਮੋਹਨ ਸਿੰਘ ਨਗਰ, ਲੁਧਿਆਣਾ ਦੀ ਜਸਵੀਰ ਕੌਰ ਅਤੇ ਚੌਥਾ ਮਰੀਜ਼ ਸੁੰਦਰ ਨਗਰ ਦਾ ਰਹਿਣ ਵਾਲਾ ਰਾਜਾ ਨਾਮੀ ਵਿਅਕਤੀ ਹੈ।

1239 ਸੈਂਪਲ ਜਾਂਚ ਲਈ ਭੇਜੇ, 1387 ਦੀ ਰਿਪੋਰਟ ਪੈਂਡਿੰਗ

ਸਿਹਤ ਵਿਭਾਗ ਨੇ ਅੱਜ 1239 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਆਰ. ਟੀ. ਪੀ. ਸੀ. ਆਰ. ਦੇ 1239 ਸੈਂਪਲ ਲਏ ਗਏ, ਜਦੋਂਕਿ ਰੈਪਿਡ ਐਂਟੀਜਨ ਟੈਸਟ ਵਿਧੀ ਨਾਲ 2158 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ 15 ਟੈਸਟ ਟਰੂਨੇਟ ਮਸ਼ੀਨ ਨਾਲ ਕੀਤੇ ਗਏ। ਉਨ੍ਹਾਂ ਦੱਸਿਆ ਕਿ 1387 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ, ਜਿਸ ਦੇ ਨਤੀਜੇ ਜਲਦ ਮਿਲਣ ਜਾਣ ਦੀ ਸੰਭਾਵਨਾ ਹੈ।

8080 ਮਰੀਜ਼ ਡਿਸਚਾਰਜ, 1729 ਐਕਟਿਵ ਮਰੀਜ਼

ਜ਼ਿਲਾ ਸਿਹਤ ਵਿਭਾਗ ਮੁਤਾਬਕ ਮੌਜੂਦਾ ਵਿਚ 8080 ਮਰੀਜ਼ ਡਿਸਚਾਰਜ ਹੋ ਚੁੱਕੇ ਹਨ, ਜਦੋਂਕਿ ਜ਼ਿਲੇ ਵਿਚ 1729 ਐਕਟਿਵ ਮਰੀਜ਼ ਹਨ।

363 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਵੱਲੋਂ ਅੱਜ 363 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਸਮੇਂ ਵਿਚ 5985 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਨਾਮ        ਪਤਾ        ਹੋਰ ਰੋਗ        ਹਸਪਤਾਲ

ਸੁਰਿੰਦਰ ਸਿੰਘ (59)        ਜਨਕਪੁਰੀ        ਸ਼ੂਗਰ, ਬਲੱਡ ਪ੍ਰੈਸ਼ਰ        ਡੀ. ਐੱਮ. ਸੀ.

ਗੌਤਮ ਚੋਪੜਾ (33)        ਸ਼ਹੀਦ ਕਰਨੈਲ ਸਿੰਘ ਨਗਰ        ਐੱਸ. ਪੀ. ਐੱਸ.

ਅਸ਼ੋਕ ਬਾਂਸਲ (62)        ਗਾਂਧੀ ਨਗਰ        ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਪੇਸ਼ੈਂਟ        ਐੱਸ. ਪੀ. ਐੱਸ.

ਮੋਹਨ ਲਾਲ (59)        ਹੈਬੋਵਾਲ ਕਲਾਂ        ਬਲੱਡ ਪ੍ਰੈਸ਼ਰ, ਗੁਰਦਾ ਰੋਗ        ਡੀ. ਐੱਮ. ਸੀ.

ਸੁਨੀਲ ਕੁਮਾਰ ਜੈਨ (61)        ਮੋਤੀ ਨਗਰ        ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਾ ਰੋਗ        ਜੀ. ਟੀ. ਬੀ.

ਮਹਿੰਦਰ ਪਾਲ ਨਾਰੰਗ (62)        ਰਾਜਗੁਰੂ ਨਗਰ        ਬਲੱਡ ਪ੍ਰੈਸ਼ਰ, ਕਿਡਨੀ ਰੋਗ        ਜੀ. ਟੀ. ਬੀ.

ਸਨੇਹ ਗੁਪਤਾ (59)        ਪਟੇਲ ਨਗਰ        ਬਲੱਡ ਪ੍ਰੈਸ਼ਰ, ਕਿਡਨੀ ਰੋਗ        ਡੀ. ਐੱਮ. ਸੀ.

ਵਿਜੇ ਕੁਮਾਰ (58)        ਚੰਦਨ ਨਗਰ        ਕਿਡਨੀ ਰੋਗ, ਸ਼ੂਗਰ        ਸਿਵਲ ਹਸਪਤਾਲ

ਮੋਹਨ ਲਾਲ (48)        ਲੁਧਿਆਣਾ        ਲਿਵਰ ਅਬਸੈੱਸ        ਸਿਵਲ ਹਸਪਤਾਲ

ਨਰਿੰਦਰ ਸਿੰਘ (42)        ਪ੍ਰਤਾਪ ਨਗਰ        ਸ਼ੂਗਰ        ਬਾਲਾਜੀ ਹਸਪਤਾਲ

ਸੰਜੀਵ ਕੁਮਾਰ (33)        ਬਸਤੀ ਜੋਧੇਵਾਲ        ਕਿਡਨੀ ਰੋਗ, ਸ਼ੂਗਰ        ਵਰਧਮਾਨ ਮਹਾਵੀਰ ਹਸਪਤਾਲ

ਬਲਵੰਤ ਸਿੰਘ (62)        ਗੁਰੂ ਅਰਜਨ ਦੇਵ ਨਗਰ        ਮੋਟਾਪਾ        ਰਜਿੰਦਰਾ ਹਸਪਤਾਲ ਪਟਿਆਲਾ

ਪ੍ਰਕਾਸ਼ ਸਿੰਘ (93)        ਨਿਊ ਸ਼ਿਵਪੁਰੀ        ਗੁਰਦਾ ਰੋਗ, ਦਿਲ ਦਾ ਰੋਗ        ਰਜਿੰਦਰਾ ਹਸਪਤਾਲ ਪਟਿਆਲਾ

ਹਰਪਾਲ ਸਿੰਘ (59)        ਪੱਖੋਵਾਲ ਰੋਡ        ਰਜਿੰਦਰਾ ਹਸਪਤਾਲ ਪਟਿਆਲਾ

ਨੰਦ ਕਿਸ਼ੋਰ (71)        ਬਸੰਤ ਐਵੇਨਿਊ        ਸ਼ੂਗਰ        ਦੀਪ ਹਸਪਤਾਲ

ਰਾਮਾ ਨੰਦ ਪ੍ਰਸਾਦ (56)        ਨਿਊ ਸੁਭਾਸ਼ ਨਗਰ        ਰਜਿੰਦਰਾ ਹਸਪਤਾਲ ਪਟਿਆਲਾ

ਜਤਿੰਦਰ ਸਿੰਘ (35)               ਸਲੇਮ ਟਾਬਰੀ        ਅਨੀਮੀਆ ਸਿਵਲ ਹਸਪਤਾਲ

ਦਵਿੰਦਰ ਪਾਲ (71)        ਬਾੜੇਵਾਲ        ਫੋਰਟਿਸ

ਬਾਹਰੀ ਜ਼ਿਲਿਆਂ ਦੇ ਮ੍ਰਿਤਕ ਮਰੀਜ਼

ਪ੍ਰੇਮ ਪਾਲ (58)        ਜੇ. ਐਂਡ ਕੇ.        ਡੀ. ਐੱਮ. ਸੀ.

ਗਿਆਨ ਦੇਵੀ (62)        ਫਿਰੋਜ਼ਪੁਰ        ਆਸਥਾ ਹਸਪਤਾਲ

ਬਲਜਿੰਦਰ ਸਿੰਘ (41)        ਉੱਤਰ ਪ੍ਰਦੇਸ਼        ਓਸਵਾਲ ਹਸਪਤਾਲ

ਜਗਤਾਰ ਸਿੰਘ (80)        ਝਾਝਾ ਖੁਰਦ        ਜਲੰਧਰ        ਦੀਪ ਹਸਪਤਾਲ

ਖੁਸ਼ੀ ਅਰੋੜਾ (16)        ਸ਼ਾਹ ਕਾਲੋਨੀ, ਮੋਗਾ        ਡੀ. ਐੱਮ. ਸੀ.

ਸੁਖਵਿੰਦਰ ਕੌਰ (34)        ਪੰਡੋਰੀ, ਕਪੂਰਥਲਾ        ਐੱਸ. ਪੀ. ਐੱਸ.


author

Bharat Thapa

Content Editor

Related News