ਲੁਧਿਆਣਾ ’ਚ ਕੋਰੋਨਾ ਨਾਲ ਹੋਈ ਇਕ ਹੋਰ ਮੌਤ

Saturday, May 09, 2020 - 10:05 PM (IST)

ਲੁਧਿਆਣਾ ’ਚ ਕੋਰੋਨਾ ਨਾਲ ਹੋਈ ਇਕ ਹੋਰ ਮੌਤ

ਲੁਧਿਆਣਾ,(ਸਹਿਗਲ) : ਪੰਜਾਬ ’ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਅੱਜ ਲੁਧਿਆਣਾ ’ਚ ਇਕ ਕੋਰੋਨਾ ਪੀੜ੍ਹਤ ਮਰੀਜ਼ ਦੀ ਮੌਤ ਹੋ ਗਈ।  ਮਹਾਨਗਰ ’ਚ ਕੋਰੋਨਾ ਵਾਇਰਸ ਨਾਲ ਜੰਮੂ ਨਿਵਾਸੀ 62 ਸਾਲਾਂ ਅਮਰੀਕ ਸਿੰਘ ਦੀ ਮੌਤ ਹੋ ਗਈ, ਜੋ ਕਿ ਦਯਾਨੰਦ ਹਸਪਤਾਲ ’ਚ ਦਾਖਲ ਸੀ। ਜਾਣਕਾਰੀ ਮੁਤਾਬਕ ਅਮਰੀਕ ਸਿੰਘ 1 ਮਈ ਨੂੰ ਦੇਰ ਰਾਤ ਹਸਪਤਾਲ ’ਚ ਦਾਖਲ ਹੋਇਆ ਸੀ, ਉਹ ਗੁਰਦਾ ਰੋਗ ਤੋਂ ਪੀੜ੍ਹਤ ਸੀ ਅਤੇ ਉਸ ਨੂੰ ਸਾਹ ਲੈਣ ’ਚ ਤਕਲੀਫ ਹੋ ਰਹੀ ਸੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਆਈ. ਸੀ. ਯੂ. ’ਚ ਸ਼ਿਫਟ ਕਰ ਦਿੱਤਾ ਗਿਆ।
4 ਮਈ ਨੂੰ ਲੱਛਣਾਂ ਦੇ ਆਧਾਰ ’ਤੇ ਉਸ ਦੇ ਕੋਰੋਨਾ ਵਾਇਰਸ ਦੇ ਸੈਂਪਲ ਲੈ ਕੇ ਹਸਪਤਾਲ ਦੀ ਲੈਬ ’ਚ ਜਾਂਚ ਲਈ ਭੇਜੇ ਗਏ। 5 ਮਈ ਨੂੰ ਉਸ ਦੀ ਰਿਪੋਰਟ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ, ਜਿਸ ’ਤੇ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ। ਹਾਲਤ ਵਿਗੜਨ ’ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਅਤੇ ਅੱਜ ਸ਼ਾਮ ਉਸ ਦੀ ਮੌਤ ਹੋ ਗਈ। ਮ੍ਰਿਤਕ ਜੰਮੂ ਤੋਂ ਆਰ. ਐਸ. ਪੂਰਾ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
 


author

Deepak Kumar

Content Editor

Related News