ਸਮਰਾਲਾ ''ਚ ਰਾਤ ਵੇਲੇ ਵਾਪਰੀ ਵਾਰਦਾਤ, ਭਾਰੀ ਕੁੱਟਮਾਰ ਮਗਰੋਂ ਲੁੱਟਿਆ ਅਕਾਲੀ ਕੌਂਸਲਰ ਦਾ ਵਰਕਰ

Friday, Apr 09, 2021 - 11:20 AM (IST)

ਸਮਰਾਲਾ ''ਚ ਰਾਤ ਵੇਲੇ ਵਾਪਰੀ ਵਾਰਦਾਤ, ਭਾਰੀ ਕੁੱਟਮਾਰ ਮਗਰੋਂ ਲੁੱਟਿਆ ਅਕਾਲੀ ਕੌਂਸਲਰ ਦਾ ਵਰਕਰ

ਸਮਰਾਲਾ (ਗਰਗ) : ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਲਲੌੜੀ ਕਲਾਂ ਨੇੜੇ ਬਿੱਗ ਰਿਜ਼ਾਰਟ ਦੇ ਬਾਹਰ ਲੰਘੀ ਰਾਤ ਕਾਰ ਸਵਾਰ 15-20 ਵਿਅਕਤੀਆਂ ਨੇ ਖੰਨਾ ਦੇ ਇੱਕ ਅਕਾਲੀ ਕੌਂਸਲਰ ਦੇ ਵਰਕਰ ਨੂੰ ਲੁੱਟ ਲਿਆ। ਉਕਤ ਵਿਅਕਤੀਆਂ ਨੇ ਭਾਰੀ ਕੁੱਟਮਾਰ ਕਰਦੇ ਹੋਏ ਅਕਾਲੀ ਕੌਂਸਲਰ ਦੇ ਵਰਕਰ ਕੋਲੋਂ 1 ਲੱਖ 40 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਇਸ ਅਕਾਲੀ ਕੌਂਸਲਰ ਹਨੀ ਰੋਸ਼ਾ ਦਾ ਵਰਕਰ ਸ਼ੁਭਮ ਅਰੋੜਾ ਰਕਮ ਸਮੇਤ ਆਪਣੇ ਇਕ ਹੋਰ ਦੋਸਤ ਲਖਵਿੰਦਰ ਸਿੰਘ ਨਾਲ ਸਕੂਟਰੀ ’ਤੇ ਖੰਨਾ ਤੋਂ ਸਮਰਾਲਾ ਵੱਲ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ

ਉਸ ਨੇ ਇਹ ਰਕਮ ਕਿਸੇ ਨੂੰ ਅੱਗੇ ਦੇਣੀ ਸੀ। ਜਿਵੇਂ ਹੀ ਇਹ ਦੋਵੇਂ ਖੰਨਾ ਪਾਰ ਕਰਕੇ ਸਮਰਾਲਾ ਦੀ ਹੱਦ ਵਿੱਚ ਬਿੱਗ ਰਿਜ਼ਾਰਟ ਨੇੜੇ ਪਹੁੰਚੇ ਤਾਂ ਪਹਿਲਾ ਤੋਂ ਹੀ ਪਿੱਛਾ ਕਰ ਰਹੇ 15-20 ਲੋਕਾਂ ਨੇ ਇਨ੍ਹਾਂ ਨੂੰ ਘੇਰ ਲਿਆ ਅਤੇ ਇਨਾਂ ਦੋਵਾਂ ਦੀ ਭਾਰੀ ਕੁੱਟਮਾਰ ਕਰਦੇ ਹੋਏ ਉਨ੍ਹਾਂ ਤੋਂ 1 ਲੱਖ 40 ਹਜ਼ਾਰ ਦੀ ਨਕਦੀ ਖੋਹ ਲਈ।

ਇਹ ਵੀ ਪੜ੍ਹੋ : ਇਕ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਵੱਲੋਂ 'ਪ੍ਰੀਖਿਆਵਾਂ' ਰੱਦ ਕਰਨ ਦੀ ਅਪੀਲ, ਟਵਿੱਟਰ 'ਤੇ ਚੱਲਿਆ ਟਰੈਂਡ

ਪੁਲਸ ਨੇ ਇਸ ਸਬੰਧ ਵਿੱਚ ਖੰਨਾ ਵਾਸੀ 4 ਵਿਅਕਤੀਆਂ ਸਮੇਤ 10-15 ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਪੰਜਾਬ 'ਚ ਵੱਧ ਰਹੇ ਲੁੱਟਖੋਹ ਦੇ ਮਾਮਲਿਆਂ ਬਾਰੇ ਦਿਓ ਆਪਣੀ ਰਾਏ
 


author

Babita

Content Editor

Related News