ਲੁਧਿਆਣਾ ''ਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁੱਟ ਦੀ ਕੋਸ਼ਿਸ਼, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀਂ

Tuesday, Oct 13, 2020 - 03:31 PM (IST)

ਲੁਧਿਆਣਾ ''ਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁੱਟ ਦੀ ਕੋਸ਼ਿਸ਼, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀਂ

ਲੁਧਿਆਣਾ (ਖੁਰਾਣਾ) : ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ ਗੁਰੂ ਬਿਹਾਰ ਇਲਾਕੇ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਲੁਟੇਰਿਆਂ ਵੱਲੋਂ ਗੈਸ ਏਜੰਸੀ ਦੇ ਕਰਿੰਦੇ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਲੁਟੇਰੇ ਮੋਟਰਸਾਈਲ 'ਤੇ ਸਵਾਰ ਸਨ ਅਤੇ ਉਨ੍ਹਾਂ ਦੇ ਹੱਥਾਂ 'ਚ ਪਿਸਤੌਲ ਅਤੇ ਦਾਤਰ ਸਨ। ਇਨ੍ਹਾਂ ਲੁਟੇਰਿਆਂ ਨੇ ਥਮਨ ਗੈਸ ਏਜੰਸੀ ਦੇ ਕਰਿੰਦੇ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ ਅਤੇ ਉਸ ਕੋਲੋਂ ਨਕਦੀ ਵਾਲਾ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਧਮਕੀਆਂ ਦੇ ਬਾਵਜੂਦ ਵੀ ਕਰਿੰਦੇ ਨੇ ਨਕਦੀ ਵਾਲਾ ਬੈਗ ਨਹੀਂ ਛੱਡਿਆ। ਇੰਨੇ 'ਚ ਉੱਥੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ, ਜਿਸ ਕਾਰਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News