2022 ''ਚ ਪੰਜਾਬ ਦੀ ਰਾਜਨੀਤਕ ਪਿੱਚ ''ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌਅ ''ਚ ਨਵਜੋਤ ਸਿੱਧੂ

Thursday, Jul 02, 2020 - 06:02 PM (IST)

ਪਠਾਨਕੋਟ (ਸ਼ਾਰਦਾ): ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ ਸਭ ਤੋਂ ਵੱਡੇ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਇਸ ਗੱਲ ਦਾ ਵਿਸਵਾਸ਼ ਨਹੀਂ ਸੀ ਕਿ ਲੋਕ ਸਭਾ ਚੋਣਾਂ ਦੇ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਰਾਜਨੀਤਕ ਡੱਗਰ ਕਿੰਨੀ ਮੁਸ਼ਕਲ ਹੋਣ ਵਾਲੀ ਹੈ। ਬਠਿੰਡਾ ਲੋਕ ਸਭਾ ਖੇਤਰ 'ਚ ਕੀਤੀ ਇਕ ਟਿੱਪਣੀ ਨੂੰ ਆਧਾਰ ਬਣਾ ਕੇ ਪੰਜਾਬ ਦੇ ਧਾਕੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਕਿ ਸਿੱਧੂ ਉਨ੍ਹਾਂ ਦਾ ਸਥਾਨ ਲੈਣਾ ਚਾਹੁੰਦੇ ਹਨ ਅਤੇ ਅੰਤ ਲੋਕ ਸਭਾ 'ਚ ਕਾਂਗਰਸ ਦੀ ਮੋਦੀ ਹੱਥੋਂ ਹੋਈ ਹਾਰ ਨਾਲ ਹਾਈਕਮਾਨ ਜਿਥੇ ਸਖ਼ਤੇ 'ਚ ਸੀ, ਉਥੇ ਆਪਣੀ ਰਾਜਨੀਤਕ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਕੈਪਟਨ ਨੇ ਨਵਜੋਤ ਸਿੱਧੂ ਦਾ ਵਿਭਾਗ ਬਦਲ ਦਿੱਤਾ। ਅਚਾਨਕ ਸਟਾਰ ਪ੍ਰਚਾਰਕ ਤੋਂ ਆਪਣੇ ਸੂਬੇ ਦੀ ਰਾਜਨੀਤੀ 'ਚ ਏਨੀ ਵੱਡੀ ਖਟਖਣੀ ਨੂੰ ਸਿੱਧੂ ਪਚਾ ਨਹੀਂ ਸਕੇ ਅਤੇ ਮੰਤਰੀ ਮੰਡਲ ਤੋਂ ਇਸਤੀਫ਼ਾ ਦੇਣਾ ਹੀ ਬਿਹਤਰ ਸਮਝਿਆ।

ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ

ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਸਪੀਕਪ ਇੰਡੀਆ ਐੱਨ. ਆਰ. ਆਈ. ਲੜੀ ਸ਼ੁਰੂ ਕੀਤੀ ਹੈ ਜਦੋਂ ਉਸ 'ਚ ਸਿੱਧੂ ਦੇ ਆਉਣ ਦੀ ਗੱਲ ਹੋਈ ਤਾਂ ਉਦੋਂ ਤੋਂ ਰਾਜਨੀਤਕ ਮਾਹਰਾਂ ਦੀਆਂ ਨਜ਼ਰਾਂ ਇਸ ਪ੍ਰੋਗਰਾਮ 'ਤੇ ਟਿਕ ਗਈਆਂ ਸਨ ਕਿ ਸਿੱਧੂ ਦੀ ਇੰਨੇ ਮਹੀਨੇ ਬਾਅਦ ਅਚਾਨਕ ਕਾਂਗਰਸ ਦੇ ਮੰਚ ਤੋਂ ਬੋਲਣ ਦਾ ਕੀ ਭਾਵ ਹੈ? ਇਸ ਪ੍ਰੋਗਰਾਮ 'ਚ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਨਾਲ ਬੋਲੇ ਹਨ ਉਹ ਕੇਵਲ ਐੱਨ.ਆਰ.ਆਈ.ਲਈ ਹੀ ਨਹੀਂ ਬਲਕਿ ਪੰਜਾਬ ਦੀ ਜਨਤਾ ਲਈ ਵੀ ਸਪੱਸ਼ਟ ਸੰਦੇਸ਼ ਹੈ ਅਤੇ ਉਥੇ ਹੀ ਇਹ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਦੀਆਂ ਚਰਚਾਵਾਂ ਨੂੰ ਬਹੁਤ ਵਧਾਉਣ ਵਾਲਾ ਹੈ। ਅਜਿਹਾ ਲੱਗਦਾ ਹੈ ਕਿ 2022 'ਚ ਸਿੱਧੂ ਪੰਜਾਬ ਦੀ ਪਿੱਚ 'ਤੇ ਖੁੱਲ੍ਹ ਕੇ ਖੇਡਣ ਦੇ ਮੂਡ 'ਚ ਹੈ? ਕਾਂਗਰਸ ਦੇ ਇਸ ਪਲੇਟਫਾਰਮ ਦਾ ਇਸਤੇਮਾਲ ਸਿੱਧੂ ਨੇ ਬਾਖੂਬੀ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਹਰ ਸਮੱਸਿਆ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਮੇਰੇ ਕੋਲ ਹਰ ਸਮੱਸਿਆ ਦਾ ਹੱਲ ਵੀ ਹੈ ਅਤੇ ਮੇਰੇ ਕੋਲ ਕਲੀਅਰ ਦ੍ਰਿਸ਼ਟੀਕੋਣ ਹੈ। 2022 ਦੀ ਚੋਣ ਨੂੰ ਲੈ ਕੇ ਉਹ ਸਪੱਸ਼ਟ ਰੂਪ 'ਚ ਕਹਿੰਦੇ ਹਨ ਕਿ ਇਹ ਅਗਲੀ ਜਨਰੇਸ਼ਨ ਲਈ ਹੋਣ ਵਾਲੀ ਚੋਣ ਹੈ, ਜੋ ਪੰਜਾਬ ਤੋਂ ਨਿਰਾਸ਼ ਹੋ ਕੇ ਤੇਜ਼ੀ ਨਾਲ ਪਲਾਇਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 'ਮੇਰੇ ਲਈ ਰਾਜਨੀਤੀ ਮਿਸ਼ਨ ਹੈ, ਜੋ ਪੈਸਾ ਸਰਕਾਰ ਦੇ ਕੋਲ ਆਉਣਾ ਚਾਹੀਦਾ ਸੀ ਉਹ ਨਿੱਜੀ ਹੱਥਾਂ 'ਚ ਜਾ ਰਿਹਾ ਹੈ, ਜੇਕਰ ਹੁਣ ਵੀ ਅਸੀਂ ਇਸ ਡੈਮੇਜ਼ ਨੂੰ ਕੰਟਰੋਲ ਨਾ ਕੀਤਾ ਤਾਂ ਹਲਾਤ ਸਾਡੇ ਹੱਥੋਂ ਨਿਕਲ ਜਾਣਗੇ। ਚਾਹੇ ਕਾਂਗਰਸ ਹਾਈਕਮਾਨ ਇਸ ਗੱਲ ਨੂੰ ਲੈ ਕੇ ਖੁਸ਼ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਇੰਡੀਅਨ ਓਵਰਸੀਜ਼ ਕਾਂਗਰਸ 'ਚ ਬੋਲਣ 'ਤੇ ਹਾਮੀ ਭਰ ਦਿੱਤੀ ਹੈ ਪਰ ਜਿਸ ਤਰ੍ਹਾਂ ਸਿੱਧੂ ਨੇ ਆਪਣੇ ਤੇਵਰ ਦਿਖਾਏ ਹਨ ਅਤੇ ਐੱਨ.ਆਰ.ਆਈ.ਅਤੇ ਪੰਜਾਬੀਆਂ ਤੇ ਕਾਂਗਰਸ ਹਾਈਕਮਾਨ ਦੇ ਮੂਹਰੇ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰਦੇ ਹੋਏ ਪੂਰੀ ਬਾਜੀ ਨੂੰ ਪਲਟ ਦਿੱਤਾ ਹੈ। ਰੇਤ ਦੀ ਤਰ੍ਹਾਂ ਸਿੱਧੂ ਕਾਂਗਰਸ ਹਾਈਕਮਾਨ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ ਅਤੇ ਚਾਹ ਕੇ ਵੀ ਹਾਈਕਮਾਨ ਉਸ ਨੂੰ ਨਿਕਲਣ ਤੋਂ ਰੋਕਦੀ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ: ਰੰਜਿਸ਼ ਦੇ ਚੱਲਦਿਆਂ ਕਹੀ ਮਾਰ ਕੇ ਬਜ਼ੁਰਗ ਡਾਕਟਰ ਦਾ ਕੀਤਾ ਕਤਲ

ਰਾਜਨੀਤੀ ਦੀ ਸਮਝ ਰੱਖਣ ਵਾਲੇ ਕਾਂਗਰਸੀ ਨੇਤਾ ਜਦੋਂ ਸਿੱਧੂ ਨੂੰ ਲੈ ਕੇ ਕੋਈ ਗੱਲ ਕਰਦੇ ਹਨ ਤਾਂ ਉਹ ਇਸ ਗੱਲ ਨੂੰ ਲੈ ਕੇ ਕਾਫੀ ਹੱਦ ਤੱਕ ਆਸ਼ਵਸਤ ਹਨ ਕਿ ਕਾਂਗਰਸ ਦੇ ਸਿਵਾਏ ਸਿੱਧੂ ਦੇ ਕੋਲ ਕੋਈ ਜ਼ਿਆਦਾ ਵਿਕਲਪ ਨਹੀਂ। ਪੀ. ਐੱਮ. ਮੋਦੀ ਨਾਲ ਉਹ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੇ ਚੱਕਰ 'ਚ ਰਾਜਨੀਤਕ ਰੂਪ ਤੋਂ ਕਾਫੀ ਦੂਰੀ ਬਣਾ ਚੁੱਕੇ ਹਨ, ਉਥੋਂ ਤੱਕ ਆਮ ਆਦਮੀ ਪਾਰੀ ਦੇ ਸੀ. ਐੱਮ. ਕੇਜਰੀਵਾਲ ਦਾ ਸਵਾਲ ਹੈ ਉਹ ਕਦੇ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਪਾਰਟੀ 'ਚ ਸਿੱਧੂ ਜਿਹਾ ਕਦਾਵਰ ਨੇਤਾ ਅਸਾਨੀ ਨਾਲ ਆਪਣੇ ਪੈਰ ਜਮ੍ਹਾ ਲਵੇ। ਕਾਂਗਰਸੀਆਂ ਦੇ ਇਸ ਦ੍ਰਿਸ਼ਟੀਕੋਣ ਤੋਂ ਅਜਿਹਾ ਲੱਗਦਾ ਹੈ ਕਿ ਕਾਂਗਰਸ ਦੇ ਇਲਾਵਾ ਸਿੱਧੂ ਦੇ ਕੋਲ ਕੋਈ ਵਿਕਲਪ ਨਹੀਂ ਹੈ ਪਰ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਪੰਜਾਬ ਨੂੰ ਚੁੱਕਣ ਲਈ ਆਪਣੇ ਸਟਾਰ ਪ੍ਰਚਾਰਕ ਸਿੱਧੂ ਨਾਲ ਜੋ ਸੰਦੇਸ਼ ਦਿੱਤਾ ਹੈ ਉਹ ਹੋਰ ਹੀ ਸਥਿਤੀਆਂ ਬਿਆਨ ਕਰ ਰਿਹਾ ਹੈ। ਸਿੱਧੂ ਖਾਮੋਸ਼ ਰਹਿ ਕੇ ਕਾਂਗਰਸ 'ਚ ਆਪਣੀ ਰਾਜਨੀਤਕ ਪਾਰੀ ਨੂੰ ਇੰਝ ਹੀ ਸਮਾਪਤ ਕਰਨਾ ਨਹੀਂ ਚਾਹੁਣਗੇ। ਸਾਰਾ ਪੰਜਾਬ ਉਨ੍ਹਾਂ ਵੱਲ ਦੇਖ ਰਿਹਾ ਹੈ ਅਤੇ ਉਹ 2022 ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ, ਜਿਸ ਤਰ੍ਹਾਂ ਜਿਓਤੀਰਾਦਿਤਿਆ ਸਿੰਧਿਆ ਦੇ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਜਾਣ ਤੋਂ ਜੋ ਰਾਜਨੀਤਕ ਧਮਾਕਾ ਹੋਇਆ ਹੈ, ਉਸ ਨਾਲ ਸਾਰਾ ਦੇਸ਼ ਕਾਂਗਰਸੀ ਵਰਕਰ ਹਿੱਲ ਗਏ ਸਨ। ਕੀ ਅਜਿਹੀ ਹੀ ਸਥਿਤੀ ਸਿੱਧੂ ਦੇ ਮਾਮਲੇ 'ਚ ਹੋਵੇਗੀ ਇਹ ਦੇਖਣਾ ਰੁਚਿਕਰ ਹੋਵੇਗਾ।


Shyna

Content Editor

Related News