''ਆਪ'' ਨੂੰ ਆਈ ਫੰਡਾਂ ਦੀ ਤੋਟ, ਜਨਤਾ ਤੋਂ ਮੰਗਿਆ ''ਦਸਵੰਦ''

Wednesday, Apr 03, 2019 - 06:39 PM (IST)

''ਆਪ'' ਨੂੰ ਆਈ ਫੰਡਾਂ ਦੀ ਤੋਟ, ਜਨਤਾ ਤੋਂ ਮੰਗਿਆ ''ਦਸਵੰਦ''

ਸੰਗਰੂਰ : ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਲੜਨ ਲਈ ਫੰਡਾਂ ਦੀ ਘਾਟ ਪੈ ਗਈ ਹੈ। 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਨੂੰ ਫੰਡ ਦੇਣ ਤਾਂ ਜੋ ਉਹ ਅਮੀਰ ਅਤੇ ਰਸੂਖਦਾਰ ਸਿਆਸਤਦਾਨਾਂ ਨੂੰ ਹਰਾ ਸਕਣ। ਮਾਨ ਨੇ ਫੇਸਬੁੱਕ 'ਤੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮੀਰ ਸਿਆਸਤਦਾਨਾਂ ਨੂੰ ਹਰਾ ਨਹੀਂ ਸਕਦਾ। ਚੋਣ ਮੁਹਿੰਮ ਚਲਾਉਣ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਲਈ ਆਪਣਾ 'ਦਸਵੰਧ' ਜ਼ਰੂਰ ਦਿਓ ਤਾਂ ਜੋ ਸਿਆਸਤ ਵਿਚ ਉਨ੍ਹਾਂ ਵਰਗੇ ਈਮਾਨਦਾਰ ਵਿਅਕਤੀ ਉਤਸ਼ਾਹਤ ਹੋ ਸਕਣ। 
ਇਥੇ ਹੀ ਬਸ ਨਹੀਂ ਪੈਸਾ ਭੇਜਣ ਲਈ ਭਗਵੰਤ ਮਾਨ ਨੇ ਆਪਣੇ ਬੈਂਕ ਖਾਤੇ ਵੀ ਸਾਂਝੇ ਕੀਤੇ ਹਨ। ਮਾਨ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਸ ਨੂੰ ਲੋੜ ਅਨੁਸਾਰ ਪੈਸੇ ਦੀ ਪੂਰਤੀ ਹੋ ਜਾਵੇਗੀ ਤਾਂ ਉਹ ਇਕ ਹੋਰ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਪੈਸੇ ਭੇਜਣੇ ਬੰਦ ਕਰਨ ਦੀ ਅਪੀਲ ਕਰਨਗੇ।


author

Gurminder Singh

Content Editor

Related News