ਚੋਣਾਂ ''ਚ ਨਿੱਤਰੇ ''ਬਾਬਾ ਜੀ ਬਰਗਰ ਵਾਲੇ'', ਮਿਲੇ ਗੰਨ ਮੈਨ (ਵੀਡੀਓ)
Saturday, Apr 27, 2019 - 06:49 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਗੰਨਮੈਨ ਲੈਣਾ ਜ਼ਿਆਦਾਤਰ ਲੋਕਾਂ ਦਾ ਸ਼ੌਕ ਹੁੰਦਾ ਹੈ ਪਰ ਬਾਬਾ ਜੀ ਬਰਗਰ ਵਾਲੇ ਦਾ ਗੰਨਮੈਨ ਮਿਲਣ ਕਾਰਨ ਖਰਚਾ ਵੱਧ ਗਿਆ ਹੈ। ਦਰਅਸਲ ਰਵਿੰਦਰ ਪਾਲ ਸਿੰਘ ਉਰਫ ਬਾਬਾ ਜੀ ਬਰਗਰ ਵਾਲੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਨਿੱਤਰੇ ਹਨ। ਚੋਣ ਲੜ ਰਹੇ ਬਾਬਾ ਜੀ ਬਰਗਰ ਵਾਲੇ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਦੋ ਗੰਨਮੈਨ ਮਿਲੇ ਹਨ। ਰਵਿੰਦਰ ਪਾਲ ਸਿੰਘ ਦਾ ਘਰ ਛੋਟਾ ਹੋਣ ਕਾਰਨ ਉਨ੍ਹਾਂ ਨੂੰ ਬਕਾਇਦਾ ਗੰਨਮੈਨ ਲਈ ਕਮਰਾ ਲੈਣਾ ਪਿਆ ਹੈ ਅਤੇ ਉਨ੍ਹਾਂ ਦੇ ਖਾਣੇ ਦਾ ਵੀ ਪ੍ਰਬੰਧ ਕਰਦੇ ਹਨ।
ਰਵਿੰਦਰ ਪਾਲ ਸਿੰਘ ਚੋਣ ਪ੍ਰਚਾਰ 'ਤੇ ਹੋਣ ਜਾਂ ਫਿਰ ਆਪਣੀ ਰੇਹੜੀ 'ਤੇ ਗੰਨਮੈਨ ਹਮੇਸ਼ਾ ਨਾਲ ਹੀ ਰਹਿੰਦੇ ਹਨ। ਰਵਿੰਦਰ ਪਾਲ ਸਿੰਘ ਮੁਤਾਬਕ ਚੋਣ ਪ੍ਰਚਾਰ ਵੀ ਉਹ ਆਪਣੀ ਰੇਹੜੀ ਦੀ ਕਮਾਈ ਤੋਂ ਕਰ ਰਹੇ ਹਨ ਤੇ ਗੰਨਮੈਨ ਮਿਲਣ ਕਾਰਨ ਹੁਣ ਉਨ੍ਹਾਂ ਦਾ ਖਰਚਾ ਹੋਰ ਵੱਧ ਗਿਆ ਹਨ।