ਲੋਕ ਸਭਾ ਚੋਣਾਂ ਕਾਰਨ 19 ਮਈ ਨੂੰ ਹੋਣ ਵਾਲੇ ਪੇਪਰਾਂ ਦੀਆਂ ਤਰੀਕਾਂ ''ਚ ਬਦਲਾਅ

Saturday, May 11, 2019 - 10:17 AM (IST)

ਲੋਕ ਸਭਾ ਚੋਣਾਂ ਕਾਰਨ 19 ਮਈ ਨੂੰ ਹੋਣ ਵਾਲੇ ਪੇਪਰਾਂ ਦੀਆਂ ਤਰੀਕਾਂ ''ਚ ਬਦਲਾਅ

ਚੰਡੀਗੜ੍ਹ (ਰਸ਼ਮੀ) : 19 ਮਈ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੱਲਦਿਆਂ ਅੰਡਰ ਗ੍ਰੇਜੂਏਟ, ਪੋਸਟ ਗ੍ਰੇਜੂਏਟ, ਪ੍ਰੋਫੈਸ਼ਨਲ ਕੋਰਸਾਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪ੍ਰੀਖਿਆਵਾਂ 19 ਮਈ ਦੀ ਥਾਂ 20 ਮਈ ਨੂੰ ਹੋਣਗੀਆਂ। ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਪ੍ਰਬੰਧਨ ਵਲੋਂ ਦਿੱਤੀ ਗਈ। ਇਸ ਦੇ ਨਾਲ ਹੀ ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤੀ ਗਈ ਹੈ।
 


author

Babita

Content Editor

Related News