ਆਗਾਮੀ ਚੋਣਾਂ ਦੇ ਮੱਦੇਨਜ਼ਰ ਜਲੰਧਰ ''ਚ CRPF ਤਾਇਨਾਤ

03/15/2019 9:36:54 PM

ਜਲੰਧਰ : ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾ ਅੱਜ ਸੀ. ਆਰ . ਪੀ. ਐਫ ਦੀ ਇਕ ਟੁਕੜੀ ਜਲੰਧਰ ਵਿਖੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕਮਿਸ਼ਨਰੇਟ ਪੁਲਸ ਦੀ ਮਦਦ ਲਈ ਜਲੰਧਰ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ। ਇਸ ਟੁਕੜੀ ਦੀ ਅਗਵਾਈ ਕਰ ਰਹੇ ਸਹਾਇਕ ਕਮਾਂਡੈਂਟ ਸੰਜੇ ਕੁਮਾਰ ਚੌਧਰੀ ਨੇ ਜਲੰਧਰ ਦੇ ਪੁਲਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਭੁੱਲਰ ਨੇ ਸਹਾਇਕ ਕਮਾਂਡੈਂਟ ਨੂੰ ਕਿਹਾ ਕਿ ਅਰਧ ਸੈਨਿਕ ਬੱਲ ਤੇ ਕਮਿਸ਼ਨਰੇਟ ਪੁਲਸ ਰਲ ਕੇ ਸ਼ਹਿਰ ਦੇ ਅਮਨ-ਕਾਨੂੰਨ ਦੀ ਸਥਿਤੀ 'ਤੇ ਪੈਨੀ ਨਜ਼ਰ ਰੱਖਣਗੇ।

PunjabKesariਉਨ੍ਹਾਂ ਕਿਹਾ ਕਿ ਦੋਵੇਂ ਰਲ ਕੇ ਇਹ ਯਕੀਨੀ ਬਣਾਉਣਗੇ ਕਿ ਜਲੰਧਰ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਮਨ, ਅਮਾਨ ਤੇ ਸ਼ਾਂਤੀਪੂਰਵਕ ਢੰਗ ਨਾਲ ਹੋਣ । ਕਮਿਸ਼ਨਰ ਪੁਲਸ ਨੇ ਦੇਰ ਸ਼ਾਮ ਚੁਨ ਮੁਨ ਚੌਕ ਵਿਖੇ ਸੀ. ਆਰ, ਪੀ. ਐਫ ਅਤੇ ਕਮਿਸ਼ਨਰੇਟ ਪੁਲਸ ਵਲੋਂ ਲਗਾਏ ਗਏ ਨਾਕੇ ਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਾਜ਼ਰ ਜਵਾਨਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਅਮਨ ਅਮਾਨ ਨੂੰ ਹਰ ਹਾਲ 'ਚ ਬਰਕਰਾਰ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਆਉਣ ਵਾਲੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ। ਉਨਾਂ ਨਾਲ ਹੀ ਵੀ ਕਿਹਾ ਕਿ ਇਸ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। 

PunjabKesari
ਕਮਿਸ਼ਨਰੇਟ ਪੁਲਸ ਵਲੋਂ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਇਕ ਪਾਸੇ ਸ਼ਹਿਰ 'ਚ ਅਪਰਾਧ ਨੂੰ ਠੱਲ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਕਮਿਸ਼ਨਰੇਟ ਪੁਲਸ ਇਨਾਂ ਚੋਣਾਂ ਨੂੰ ਵਧੀਆ ਤੇ ਪਾਰਦਰਸ਼ੀ ਢੰਗ ਨਾਲ ਕਰਵਾ ਕੇ ਪੰਜਾਬ ਪੁਲਸ ਦੀ ਸ਼ਾਨਦਾਰ ਰਿਵਾਇਤ ਨੂੰ ਬਰਕਰਾਰ ਰੱਖੇਗਾ।


Deepak Kumar

Content Editor

Related News