ਜਲੰਧਰ ਲੋਕ ਸਭਾ ਸੀਟ ''ਤੇ ਕਾਂਗਰਸ ਦੇ ਡਾ. ਸੁਰਿੰਦਰ ਪਾਲ ਨੇ ਜਤਾਈ ਦਾਅਵੇਦਾਰੀ
Sunday, Feb 17, 2019 - 03:40 PM (IST)
ਜਲੰਧਰ (ਸੋਨੂੰ)— ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਡਾਕਟਰ ਸੁਰਿੰਦਰ ਪਾਲ ਭਗਤ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਜਲੰਧਰ ਲੋਕ ਸਭਾ ਖੇਤਰ ਤੋਂ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਪੰਜਾਬ ਕਾਂਗਰਸ ਸੇਵਾ ਦਲ ਦੇ ਆਰਗੇਨਾਈਜ਼ਰ ਸਕੱਤਰ ਸੁਰਿੰਦਰ ਪਾਲ ਭਗਤ ਨੇ ਇਸ ਬਾਰੇ ਪੰਜਾਬ ਕਾਂਗਰਸ ਦੇ ਚੰਡੀਗੜ੍ਹ ਸਥਿਤ ਦਫਤਰ 'ਚ ਆਪਣੀ ਆਰਜੀ ਦਾਖਲ ਕਰ ਦਿੱਤੀ ਹੈ। ਪੇਸ਼ੇ ਤੋਂ ਡਾਕਟਰ ਅਤੇ ਸਮਾਜਸੇਵੀ ਡਾਕਟਰ ਸੁਰਿਦੰਰ ਭਗਤ ਨੇ ਅੱਜ ਪੰਜਾਬ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫੰਰਸ ਦੌਰਾਨ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹਨ ਅਤੇ ਜਲੰਧਰ ਇਲਾਕੇ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੇ ਲੋਕ ਸਭਾ ਚੋਣ ਖੇਤਰ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਰਿਜ਼ਰਵ ਸੀਟ ਲਈ ਉਨ੍ਹਾਂ ਦੀ ਬਿਰਾਦਰੀ ਨੂੰ ਅਜੇ ਤੱਕ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਮਿਲਿਆ ਹੈ ਅਤੇ ਸ਼ਾਇਦ ਅਜਿਹਾ ਜਾਣਕਾਰੀ ਦੀ ਕਮੀ ਹੋਣ ਕਰਕੇ ਹੋਇਆ ਹੈ। ਰਿਜ਼ਰਵੇਸ਼ਨ ਦੇ ਅਧੀਨ ਕੁਲ 39 ਜਾਤੀਆਂ ਆਉਂਦੀਆਂ ਹਨ ਪਰ ਅਜੇ ਤੱਕ ਦੋ ਜਾਂ ਤਿੰਨ ਜਾਤੀਆਂ ਨੂੰ ਛੱਡ ਕੇ ਬਾਕੀ ਜਾਤੀਆਂ ਦੇ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਲੰਧਰ ਤੋਂ ਸਪੋਰਟਸ, ਚਮੜਾ ਅਤੇ ਸਰਜੀਕਲ ਉਤਪਾਦਾਂ ਦਾ ਦੁਨੀਆ ਭਰ 'ਚ ਦਰਾਮਦ ਕੀਤਾ ਜਾਂਦਾ ਹੈ ਪਰ ਇਹ ਇਲਾਕਾ ਪੰਜਾਬ ਦੇ ਬਾਕੀ ਸ਼ਹਿਰÎਾਂ ਦੇ ਮੁਕਾਬਲੇ ਅੱਜ ਵੀ ਪਿਛੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰ ਕੇ ਇਲਾਕੇ ਦੇ ਵਿਕਾਸ 'ਤੇ ਧਿਆਨ ਦੇਣਗੇ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹਲ ਕਰਵਾ ਕੇ ਚਾਰੋਂ ਪਾਸੇ ਵਿਕਾਸ ਕਰਵਾਉਣਗੇ। ਡਾਕਟਰ ਭਗਤ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਉਨ੍ਹਾਂ ਦੀ ਅਰਜ਼ੀ 'ਤੇ ਧਿਆਨ ਦੇਵੇਗੀ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਪੰਜਾਬ 'ਚ ਕਿਸਾਨਾਂ ਦੇ ਮੌਜੂਦਾ ਹਾਲਾਤਾਂ ਨੂੰ ਸੁਧਾਰਨ ਲਈ ਛੋਟੇ ਕਿਸਾਨਾਂ ਨੂੰ ਖਾਸ ਕਰਜ਼ੇ ਲਈ ਬੈਂਕਾਂ ਵੱਲੋਂ ਤੰਗ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰ ਨੂੰ ਚਾਹੀਦਾ ਹੈ ਕਿ ਬੈਂਕਾਂ ਨੂੰ ਨਿਰਦੇਸ਼ ਦੇਣ ਕਿ ਉਹ ਕਰਜ਼ ਵਸੂਲੀ ਦੇ ਨਾਂ 'ਤੇ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਪਰੇਸ਼ਾਨ ਨਾ ਕਰਨ।