ਰਿਸ਼ਤੇਦਾਰ ਵੱਲੋਂ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਮਾਮਲਾ ਦਰਜ

Thursday, Mar 25, 2021 - 09:16 AM (IST)

ਰਿਸ਼ਤੇਦਾਰ ਵੱਲੋਂ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਮਾਮਲਾ ਦਰਜ

ਲੁਧਿਆਣਾ (ਰਾਜ) : ਘਰ ’ਚ 7 ਸਾਲ ਦੀ ਬੱਚੀ ਨੂੰ ਇਕੱਲੇ ਦੇਖ ਕੇ ਰਿਸ਼ਤੇਦਾਰ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਨੇ ਬੱਚੀ ਦੀ ਗੱਲ੍ਹ ’ਤੇ ਦੰਦ ਨਾਲ ਵੀ ਕੱਟ ਲਿਆ। ਬੱਚੀ ਦੇ ਚੀਕਣ ’ਤੇ ਮੁਲਜ਼ਮ ਮੌਕੇ ਤੋਂ ਭੱਜ ਗਿਆ। ਬਾਜ਼ਾਰ ਤੋਂ ਆਏ ਮਾਤਾ-ਪਿਤਾ ਨੂੰ ਬੱਚੀ ਨੇ ਸਾਰੀ ਘਟਨਾ ਸਬੰਧੀ ਦੱਸਿਆ। ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਨੀਚੀ ਮੰਗਲੀ ਦੇ ਰਹਿਣ ਵਾਲੇ ਆਕਾਸ਼ ਖ਼ਿਲਾਫ਼ ਪਰਚਾ ਦਰਜ ਕਰ ਲਿਆ।

ਪੀੜਤਾ ਦੀ ਮਾਂ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਆਕਾਸ਼ ਉਸ ਦਾ ਚਚੇਰਾ ਭਰਾ ਹੈ, ਜੋ ਕਿ ਕੁੱਝ ਦਿਨਾਂ ਤੋਂ ਉਸ ਦੇ ਘਰ ਵਿਚ ਹੀ ਰਹਿ ਰਿਹਾ ਸੀ। 22 ਮਾਰਚ ਦੀ ਸ਼ਾਮ ਨੂੰ ਉਹ ਆਪਣੇ ਪਤੀ ਨਾਲ ਬਜ਼ਾਰ ਸਾਮਾਨ ਲੈਣ ਗਈ ਹੋਈ ਸੀ। ਇਸ ਦੌਰਾਨ ਉਸ ਦੀ 7 ਸਾਲ ਦੀ ਧੀ ਅਤੇ ਰਿਸ਼ਤੇਦਾਰ ਨੌਜਵਾਨ ਘਰ ਵਿਚ ਸਨ ਤਾਂ ਉਸ ਸਮੇਂ ਧੀ ਨੂੰ ਘਰ ’ਚ ਇਕੱਲੀ ਦੇਖ ਕੇ ਉਕਤ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।

ਮੁਲਜ਼ਮ ਨੌਜਵਾਨ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਗੱਲ੍ਹ ’ਤੇ ਦੰਦ ਨਾਲ ਕੱਟ ਦਿੱਤਾ। ਬੱਚੀ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ’ਤੇ ਮੁਲਜ਼ਮ ਭੱਜ ਗਿਆ। ਉਧਰ, ਐੱਸ. ਐੱਚ. ਓ. ਇੰਸ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਆਕਾਸ਼ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News