ਦਿੱਲੀ ’ਚ ਘੜਿਆ ਕਾਨੂੰਨ ਹਮੇਸ਼ਾ ਸਾਡੀ ਹੋਂਦ ਨੂੰ ਸੱਟ ਮਾਰਦਾ : ਦੀਪ ਸਿੱਧੂ

Thursday, May 27, 2021 - 02:45 PM (IST)

ਦਿੱਲੀ ’ਚ ਘੜਿਆ ਕਾਨੂੰਨ ਹਮੇਸ਼ਾ ਸਾਡੀ ਹੋਂਦ ਨੂੰ ਸੱਟ ਮਾਰਦਾ : ਦੀਪ ਸਿੱਧੂ

ਬੱਧਨੀ ਕਲਾਂ, ਚੜਿੱਕ (ਬੱਬੀ) : ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ ਦੇ ਕਾਂਡ ਤੋਂ ਬਾਅਦ ਚਰਚਾ ’ਚ ਆਉਣ ਵਾਲੇ ਫਿਲਮੀ ਕਲਾਕਾਰ ਦੀਪ ਸਿੱਧੂ ਇਥੋਂ ਨੇੜਲੇ ਪਿੰਡ ਰਾਉਕੇ ਕਲਾਂ ਵਿਖੇ ਪਹੁੰਚੇ, ਜਿਥੇ ਪਿੰਡ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਸਮੇਂ ਦੀਪ ਸਿੱਧੂ ਨੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਪਾਸੇ ਕੀਤੇ ਤਾਂ ਪੰਜਾਬ ਵੱਲੋਂ ਅੱਗੇ ਵਧ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਲਈ ਮੋਰਚੇਬੰਦੀ ਸ਼ੁਰੂ ਕੀਤੀ ਅਤੇ ਪੰਜਾਬ ਦੇ ਲੋਕ ਵਹੀਰਾਂ ਘੱਤ ਕੇ ਉਥੇ ਲੱਗਣ ਵਾਲੇ ਧਰਨਿਆਂ ’ਚ ਸ਼ਾਮਲ ਵੀ ਹੋਣ ਲੱਗ ਪਏ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀ ਵਿਉਂਤਵੰਦੀ ਐੱਮ. ਐੱਸ. ਪੀ. ਦੀ ਸੀ ਕਿ ਸਾਡੀ ਜਿਨਸ ਪੰਜਾਬ ਸਰਕਾਰ ਨੇ ਨਹੀਂ ਖਰੀਦਣੀ ਇਸ ਕਰ ਕੇ ਇਹ ਕਾਨੂੰਨ ਵਾਪਸ ਕਰਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸਲ ’ਚ ਬਹੁਤੇ ਲੋਕ ਹਾਲੇ ਵੀ ਅਨਜਾਣ ਹਨ। ਅਸਲ ’ਚ ਸਾਡੀ ਲੜਾਈ ਪੰਜਾਬ ਦੇ ਅਧਿਕਾਰਾਂ ਦੀ ਹੋਣੀ ਚਾਹੀਦੀ।

ਇਹ ਵੀ ਪੜ੍ਹੋ : 1 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਹਾਸਲ ਕਰਨ ਦੀ ਰਾਹ ’ਤੇ ਪੰਜਾਬ ਸਰਕਾਰ

ਸਾਡੇ ਕੋਲ ਆਪਣੇ ਸੂਬੇ ਲਈ ਕਾਨੂੰਨ ਬਨਾਉਣ ’ਤੇ ਬਦਲਣ ਦਾ ਹੱਕ ਹੋਵੇ। ਅੱਜ ਅਸੀਂ ਪੂਰਾ ਜ਼ੋਰ ਲਗਾ ਕੇ ਅਤੇ ਕੁਰਬਾਨੀਆਂ ਦੇ ਕੇ ਇਹ ਲੜਾਈ ਜਿੱਤ ਵੀ ਲਈ ਤਾਂ ਦਿੱਲੀ ਦਾ ਕੀ ਭਰੋਸਾ ਕੱਲ ਨੂੰ ਫਿਰ ਸਾਡੇ ਉੱਪਰ ਕੋਈ ਨਵਾਂ ਕਾਨੂੰਨ ਠੋਸ ਦਿੱਤਾ ਜਾਵੇ। ਅਸੀਂ ਕਿੰਨੀ ਕੁ ਵਾਰ ਪੰਜਾਬ ਦੇ ਲੋਕਾਂ ਨੂੰ ਦਿੱਲੀ ਮੋਰਚਿਆਂ ਲਈ ਲਿਜਾਂਦੇ ਰਹਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਸਾਨੂੰ ਸਿਰਫ਼ 2 ਫੀਸਦੀ ਵਾਲੇ ਹੀ ਸਮਝਦੀ ਹੈ। ਇਸ ਕਰ ਕੇ ਜੋ ਵੀ ਕਾਨੂੰਨ ਬਣਦਾ ਹੈ, ਸਾਡੇ ਹੱਕ ਖੋਹਣ ਵਾਲਾ ਹੁੰਦਾ। ਉਨ੍ਹਾਂ ਕਿਹਾ ਕਿ ਹੁਣ ਸਾਡੇ ਨਾਲ ਕੀਤੀ ਜਾਂਦੀ ਹਰ ਚਾਲਬਾਜ਼ੀ ਸਮਝਣ ਦੀ ਵੱਡੀ ਲੋੜ ਹੈ। ਇਸ ਸਮੇਂ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਬਹਾਦਰੀ ਅਤੇ ਦਰਿਆਦਿਲੀ ਦੀ ਵੀ ਖੂਬ ਪ੍ਰਸ਼ੰਸਾ ਕੀਤੀ। ਪਿੰਡ ਦੇ ਨੌਜਵਾਨਾਂ ਵੱਲੋਂ ਦੀਪ ਸਿੱਧੂ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਪਹਿਲੀ ਬਲੈਕ ਫੰਗਸ ਪੀੜਤ ਔਰਤ ਚੰਡੀਗੜ੍ਹ ਰੈਫਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News