ਉਸਾਰੀ ਦੇ ਕੰਮ ਦੌਰਾਨ ਉਚਾਈ ਤੋਂ ਡਿੱਗ ਕੇ ਮਜ਼ਦੂਰ ਦੀ ਮੌਤ

Saturday, Sep 11, 2021 - 02:23 PM (IST)

ਉਸਾਰੀ ਦੇ ਕੰਮ ਦੌਰਾਨ ਉਚਾਈ ਤੋਂ ਡਿੱਗ ਕੇ ਮਜ਼ਦੂਰ ਦੀ ਮੌਤ

ਡੇਰਾਬੱਸੀ (ਜ. ਬ.) : ਇੱਥੇ ਵਾਰਡ ਨੰਬਰ-19 ਅਧੀਨ ਪੈਂਦੇ ਸਿਲਵਰ ਸਿਟੀ ਥੀਮਜ਼ ਅਪਾਰਟਮੈਂਟ ਵਿਚ ਉਸਾਰੀ ਦੇ ਕੰਮ ਦੌਰਾਨ ਉਚਾਈ ਤੋਂ ਡਿੱਗ ਕੇ ਇਕ ਮਜ਼ਦੂਰ ਦੀ ਮੌਤ ਹੋ ਗਈ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਵੀ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮੁਬਾਰਕਪੁਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ।

ਇੱਥੇ ਇਕ ਠੇਕੇਦਾਰ ਅਧੀਨ ਉਸਾਰੀ ਦੇ ਕੰਮ ਵਿਚ ਲੱਗੇ ਮਜ਼ਦੂਰ ਪਰਿਵਾਰਾਂ ਸਮੇਤ ਉਸਾਰੀ ਵਾਲੀ ਜਗ੍ਹਾ ਦੇ ਕੋਲ ਰਹਿੰਦੇ ਹਨ। ਇਨ੍ਹਾਂ ਵਿਚੋਂ ਸਲਮਾਨ ਪੁੱਤਰ ਪੋਸਾਫ ਨਾਂ ਦਾ ਮਜ਼ਦੂਰ ਉੱਪਰਲੀ ਮੰਜ਼ਿਲ ਤੱਕ ਸਮਾਨ ਪਹੁੰਚਾ ਰਿਹਾ ਸੀ ਕਿ ਪੈਰ ਫਿਸਲਣ ਕਾਰਨ ਸਿੱਧਾ ਹੇਠਾਂ ਡਿੱਗ ਪਿਆ। ਮੁਬਾਰਕਪੁਰ ਚੌਂਕੀ ਇੰਚਾਰਜ ਨਰਪਿੰਦਰ ਸਿੰਘ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਵੀ ਪੁਲਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
 


author

Babita

Content Editor

Related News