ਕੁਲਦੀਪ ਸਿੰਘ ਚਾਹਲ ਹਨ ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ, ਚੰਡੀਗੜ੍ਹ ''ਚ ਵੀ ਨਿਭਾਅ ਚੁੱਕੇ ਨੇ ਸੇਵਾਵਾਂ

Sunday, Jan 22, 2023 - 03:48 PM (IST)

ਕੁਲਦੀਪ ਸਿੰਘ ਚਾਹਲ ਹਨ ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ, ਚੰਡੀਗੜ੍ਹ ''ਚ ਵੀ ਨਿਭਾਅ ਚੁੱਕੇ ਨੇ ਸੇਵਾਵਾਂ

ਜਲੰਧਰ (ਵਰੁਣ)–ਜਲੰਧਰ ਦੇ ਸੀ. ਪੀ. ਐੱਸ. ਭੂਪਤੀ ਦਾ ਤਬਾਦਲਾ ਹੋ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਆਈ. ਪੀ. ਐੱਸ. ਕੁਲਦੀਪ ਸਿੰਘ ਚਾਹਲ ਸ਼ਹਿਰ ਦੇ ਸੀ. ਪੀ. ਬਣੇ ਹਨ, ਜਿਹੜੇ ਕਿ ਤੇਜ਼ਤਰਾਰ ਤਾਂ ਹਨ ਹੀ, ਇਸ ਦੇ ਨਾਲ-ਨਾਲ ਉਹ ਸਖ਼ਤ ਫ਼ੈਸਲੇ ਲੈਣ ਵਿਚ ਵੀ ਕੋਈ ਕੋਤਾਹੀ ਨਹੀਂ ਵਰਤਦੇ। ਆਈ. ਪੀ. ਐੱਸ. ਚਾਹਲ ਹਰਿਆਣਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਚੰਡੀਗੜ੍ਹ ਵਿਚ ਇਕ ਪ੍ਰੋਟੈਸਟ ਵਿਚ ਆਈ. ਪੀ. ਐੱਸ. ਅਧਿਕਾਰੀ ਦੀ ਪਾਵਰ ਵਿਖਾਈ ਸੀ, ਹਾਲਾਂਕਿ ਜਲੰਧਰ ਵਿਚ ਉਹ ਪਹਿਲੀ ਉੱਚ ਅਧਿਕਾਰੀਆਂ ਦੀ ਗਿਣਤੀ ਵਿਚ ਵਿਖਾਈ ਦੇਣਗੇ ਪਰ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਪੰਜਾਬ ਭਰ ਵਿਚ ਬਹੁਤ ਚਰਚਿਤ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਵੱਲੋਂ ਸ਼ਹਿਰੀ ਵਿਕਾਸ ਨੂੰ ਲੈ ਕੇ ਮਾਡਲ ਤਿਆਰ, ਫਰਵਰੀ ਤੋਂ ਹਰ ਹਫ਼ਤੇ ਸ਼ਹਿਰਾਂ ਦਾ ਕਰਨਗੇ ਦੌਰਾ

ਚਾਹਲ ਚੰਡੀਗੜ੍ਹ ਤੋਂ ਡੈਪੂਟੇਸ਼ਨ ਤੋ ਪਰਤੇ ਸਨ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਡੀ.ਈ.ਜੀ. ਵੱਲੋਂ ਪ੍ਰਮੋਸ਼ਨ ਹੋਈ ਸੀ। ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ 24 ਪੁਲਸ ਅਫ਼ਸਰਾਂ ਦੇ ਤਬਾਦਲਿਆਂ ਦੀ ਸੂਚੀ ਵਿੱਚ ਕੁਲਦੀਪ ਚਾਹਲ ਹੁਰਾਂ ਦਾ ਨਾਮ ਸ਼ਾਮਲ ਸੀ। ਸਰਕਾਰ ਨੇ ਉਨ੍ਹਾਂ ਨੂੰ ਜਲੰਧਰ ਦਾ ਕਮਿਸ਼ਨਰ ਪੁਲਸ ਲਾਇਆ ਹੈ। ਸੀ. ਪੀ. ਭੂਪਤੀ ਨੇ ਜਾਂਦੇ-ਜਾਂਦੇ ਬਹੁਤ ਵਧੀਆ ਕੰਟਰੋਲ ਕਰਦੇ ਹੋਏ ਕਈ ਕੇਸ ਹੱਲ ਕੀਤੇ, ਉਥੇ ਹੀ ਜਾਂਦੇ-ਜਾਂਦੇ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਦੀ ਰੋਡ ਨੂੰ ਜਾਮ ਤੋਂ ਮੁਕਤੀ ਦਿਵਾਉਣ ਵਿਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਆਮ ਲੋਕਾਂ ਵਿਚ ਵੀ ਪੁਲਸ ਦੀ ਸ਼ਲਾਘਾ ਹੋ ਰਹੀ ਹੈ।

ਇਹ ਵੀ ਪੜ੍ਹੋ : ਕਪੂਰਥਲਾ 'ਚ ਓਵਰਟੇਕ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਭੀੜ ਵੱਲੋਂ ਕੀਤੀ ਕੁੱਟਮਾਰ 'ਚ ਪੁਲਸ ਮੁਲਾਜ਼ਮ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News