ਪੰਜਾਬ 'ਚ ਪਵੇਗਾ ਅਜੇ ਹੋਰ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
Wednesday, Sep 20, 2023 - 05:10 PM (IST)
ਜਲੰਧਰ (ਪੁਨੀਤ)- ਮਹਾਨਗਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਮੰਗਲਵਾਰ ਦਿਨ ਭਰ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ 4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ । ਬਰਸਾਤ ਦੇ ਰੂਪ ’ਚ ਆਸਮਾਨ ਤੋਂ ਰਾਹਤ ਬਰਸੀ, ਜਿਸ ਨੇ ਸਰਦੀ ਦੇ ਮੌਸਮ ਦਾ ਅਹਿਸਾਸ ਕਰਵਾਇਆ। ਮੀਂਹ ਨੇ ਕਹਿਰ ਦੀ ਗਰਮੀ ਤੋਂ ਰਾਹਤ ਦਿਵਾਈ ਹੈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਪਿਛਲੇ 10-15 ਦਿਨਾਂ ਤੋਂ ਗਰਮੀ ਨੇ ਕਹਿਰ ਮਚਾਇਆ ਸੀ, ਜਿਸ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਪਿਛਲੇ 1-2 ਦਿਨਾਂ ਤੋਂ ਬਰਸਾਤ ਦਾ ਮੌਸਮ ਬਣਿਆ ਸੀ ਪਰ ਮੀਂਹ ਨੇ ਆਪਣਾ ਪੂਰਾ ਰੰਗ ਵਿਖਾਇਆ।
ਭਾਵੇਂ ਹੌਲੀ-ਹੌਲੀ ਮੀਂਹ ਪਿਆ ਪਰ ਦਿਨ ਭਰ ਪਏ ਮੀਂਹ ਕਾਰਨ ਤਾਪਮਾਨ 4 ਡਿਗਰੀ ਤੋਂ ਵੱਧ ਡਿੱਗ ਗਿਆ। ਸੋਮਵਾਰ ਤਾਪਮਾਨ 34 ਡਿਗਰੀ ਨੂੰ ਪਾਰ ਕਰ ਗਿਆ ਸੀ ਪਰ ਮੰਗਲਵਾਰ ਤਾਪਮਾਨ 30.5 ਡਿਗਰੀ ਦੇ ਕਰੀਬ ਆ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 25 ਡਿਗਰੀ ਤੱਕ ਪਹੁੰਚ ਗਿਆ ਹੈ, ਜੋਕਿ ਵੱਡੀ ਰਾਹਤ ਦੀ ਗੱਲ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹਫ਼ਤੇ ਦੇ ਅੰਤ ਤੱਕ ਇਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ
ਬਰਸਾਤ ਦੌਰਾਨ ਪਾਣੀ ਖੜ੍ਹਨ ਕਾਰਨ ਹਰ ਵਾਰ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਖੜ੍ਹੇ ਪਾਣੀ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੁੰਦਾ, ਜਿਸ ਕਾਰਨ ਲੋਕ ਨਗਰ ਨਿਗਮ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਾਜ਼ਾਰ ਵੀ ਪਾਣੀ ਨਾਲ ਭਰੇ ਨਜ਼ਰ ਆਉਂਦੇ ਹਨ, ਜਦਕਿ ਪਾਣੀ ਭਰਨ ਦੌਰਾਨ ਹਾਈਵੇ ਤੋਂ ਲੰਘਣਾ ਵੀ ਮੁਸ਼ਕਲ ਬਣ ਜਾਂਦਾ ਹੈ। ਤਾਪਮਾਨ ’ਚ ਗਿਰਾਵਟ ਕਾਰਨ ਏ. ਸੀ. ਦੀ ਵਰਤੋਂ ’ਚ ਭਾਰੀ ਕਮੀ ਆਈ ਹੈ, ਜਿਸ ਕਾਰਨ ਬਿਜਲੀ ਦੀ ਖਪਤ ਘੱਟ ਗਈ ਹੈ। ਵੇਖਿਆ ਗਿਆ ਕਿ ਮੀਂਹ ਤੋਂ ਬਾਅਦ ਭਾਵੇਂ ਰਾਹਤ ਮਿਲੀ ਪਰ ਕਈ ਥਾਵਾਂ ’ਤੇ ਪਾਣੀ ਭਰਨਾ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ। ਫਗਵਾੜਾ ਗੇਟ ਸਮੇਤ ਨੇੜਲੇ ਬਾਜ਼ਾਰਾਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਰਸਾਤ ਦੌਰਾਨ ਕਈ ਦੁਕਾਨਾਂ ਨੇੜੇ ਪਾਣੀ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਗਾਹਕਾਂ ਨੂੰ ਆਉਣ-ਜਾਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਇੱਟਾਂ ਆਦਿ ਲਾ ਕੇ ਆਰਜ਼ੀ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਨ ਪਰ ਨਗਰ ਨਿਗਮ ਤੋਂ ਸਥਾਈ ਹੱਲ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ