ਜਾਣੋ ਮਜੀਠਾ ''ਚ ਕਿਸ ਦਾ ਵੱਜਿਆ ਡੰਕਾ, ਹੁਣ ਤਕ ਕੌਣ ਹੈ ਅੱਗੇ

03/11/2017 12:27:15 PM

ਅੰਮ੍ਰਿਤਸਰ— ਹਾਟ ਸੀਟ ਮਜੀਠਾ ਵਿਧਾਨ ਸਭਾ ਹਲਕੇ ''ਚ ਹੁਣ ਤਕ ਬਿਕਰਮ ਸਿੰਘ ਮਜੀਠੀਆ 45460 ਵੋਟਾਂ ਲੈ ਕੇ ਸਭ ਤੋਂ ਅੱਗੇ ਚੱਲ ਰਹੇ ਹਨ। ਉੱਥੇ ਹੀ ਬੜੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਬਹੁਤ ਪਿੱਛੇ ਚੱਲ ਰਹੇ ਹਨ, ਅਜੇ ਤਕ ਦੇ ਰੁਝਾਨਾਂ ''ਚ ਉਨ੍ਹਾਂ ਨੂੰ ਸਿਰਫ 6095 ਵੋਟਾਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਆਪ ਪਾਰਟੀ ਨੇ ਇੱਥੇ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਬਣਾਇਆ ਸੀ ਪਰ ਇਸ ਦਾ ਉਸ ਨੂੰ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ। 

ਕਾਂਗਰਸ ਦੇ ਉਮੀਦਵਾਰ ਲਾਲੀ ਮਜੀਠੀਆ 30614 ਵੋਟਾਂ ਲੈ ਕੇ ਦੂਜੇ ਨੰਬਰ ''ਤੇ ਬਣੇ ਹੋਏ ਹਨ। ਜਿਸ ਤਰ੍ਹਾਂ ਦੀ ਲੀਡ ਬਿਕਰਮ ਮਜੀਠੀਆ ਨੇ ਅਜੇ ਤਕ ਬਣਾਈ ਹੋਈ ਹੈ, ਉਸ ਤੋਂ ਲੱਗਦਾ ਹੈ ਕਿ ਇਹ ਸੀਟ ਇਸ ਵਾਰ ਵੀ ਅਕਾਲੀ ਦਲ ਦੀ ਝੌਲੀ ''ਚ ਪੈ ਸਕਦੀ ਹੈ। ਬਾਕੀ ਦੀ ਸਥਿਤੀ ਥੌੜੀ ਦੇਰ ਤਕ ਸਾਫ ਹੋ ਜਾਵੇਗੀ।

 


Related News