ਹੱਦ ਹੋ ਗਈ! ਕਿੱਟੀ ਗਰੁੱਪ ਵਾਲੇ ਹੀ ਮਾਰ ਗਏ 1,08,00,000 ਦੀ ਠੱਗੀ
Thursday, Jan 30, 2025 - 03:16 PM (IST)
ਲੁਧਿਆਣਾ (ਰਿਸ਼ੀ): ਕਿੱਟੀ ਗਰੁੱਪ ਚਲਾਉਣ ਦੇ ਨਾਂ 'ਤੇ 1 ਕਰੋੜ 8 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਦੁੱਗਰੀ ਦੀ ਪੁਲਸ ਨੇ 3 ਦੇ ਖ਼ਿਲਾਫ਼ ਧਾਰਾ 420, 406, 120ਬੀ ਦੇ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤੇਜਿੰਦਰ ਸਿੰਘ ਵਾਸੀ ਮਾਡਲ ਟਾਊਨ, ਪਰਮਜੀਤ ਸਿੰਘ ਵਾਸੀ ਬਸੰਤ ਐਵੇਨਿਊ ਤੇ ਗੁਰਵਿੰਦਰ ਸਿੰਘ ਵਾਸੀ ਸੇਵਕਪੁਰਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - Punjab: 150 ਰੁਪਏ 'ਚ ਜਿਸਮ ਦਾ ਸੌਦਾ... ਵੀਡੀਓ ਵਾਇਰਲ ਹੋਣ ਮਗਰੋਂ ਕੁੜੀ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
ਪੁਲਸ ਨੂੰ 6 ਨਵੰਬਰ 2024 ਨੂੰ ਦਿੱਤੀ ਸ਼ਿਕਾਇਤ ਵਿਚ ਰਾਕੇਸ਼ ਜੈਨ ਵਾਸੀ ਮਹਾਵੀਰ ਇਨਕਲੇਵ, ਬਾਡੇਵਾਲ ਰੋਡ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੇ ਨਾਲ 2 ਕਿੱਟੀ ਗਰੁੱਪ ਚਲਾਏ ਸਨ। ਇਸ ਦੀ 12 ਮਹੀਨਿਆਂ ਦੀ ਕਿਸ਼ਤ ਪੂਰੀ ਹੋਣ 'ਤੇ 1 ਕਰੋੜ 8 ਲੱਖ ਰੁਪਏ ਉਸ ਤੋਂ ਲੈਣੇ ਸਨ। ਬਾਅਦ ਵਿਚ ਪੈਸੇ ਮੰਗਣ 'ਤੇ ਉਕਤ ਮੁਲਜ਼ਮਾਂ ਨੇ ਸੋਚੀ ਸਮਝੀ ਸਾਜ਼ਿਸ਼ ਨਾਲ ਠੱਗੀ ਮਾਰ ਲਈ। ਇਸ ਮਗਰੋਂ ਇਨਸਾਫ਼ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8