ਅੰਮ੍ਰਿਤਸਰ ’ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ

Saturday, Jan 30, 2021 - 08:55 PM (IST)

ਅੰਮ੍ਰਿਤਸਰ ’ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ

ਗੁਰੂ ਕਾ ਬਾਗ (ਭੱਟੀ) : ਅੱਜ ਇੱਥੋਂ ਦੇ ਗੁਰੂ ਕਾ ਬਾਗ ਦੇ ਭੱਠੇ ਦੇ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ। ਮੌਕੇ ’ਤੇ ਪੁੱਜੇ ਪੁਲਸ ਥਾਣਾ ਝੰਡੇਰ ਦੇ ਐੱਸ. ਐੱਚ. ਓ ਮਨਤੇਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਪੰਧੇਰ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ (25 ਸਾਲ) ਪੁੱਤਰ ਸਤਨਾਮ ਸਿੰਘ ਨੂੰ ਉਹਦੇ ਸਹੁਰੇ ਪਰਿਵਾਰ ਵੱਲੋ ਅਗਵਾ ਕਰਨ ਉਪਰੰਤ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਉਪਰੰਤ ਲਾਸ਼ ਨੂੰ ਭੱਠਾ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਸੁੱਟ ਦਿੱਤਾ ਗਿਆ ਹੈ। ਜਿਸ ’ਤੇ ਪੁਲਸ ਨੇ ਕਾਰਵਾਈ ਕਰਦਿਆ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਭਰਾ ਰਾਜੂ ਸਿੰਘ ਦੇ ਬਿਆਨਾਂ ’ਤੇ ਸਾਲੇ ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਸਹੁਰਾ ਜਗੀਰ ਸਿੰਘ, ਚਾਚਾ ਸਹੁਰਾ ਕਸ਼ਮੀਰ ਸਿੰਘ ਸਾਰੇ ਵਾਸੀ ਮਹੱਦੀਪੁਰਾ (ਥਾਣਾ ਮਜੀਠਾ) ’ਤੇ ਚਾਰ-ਪੰਜ ਅਣਪਛਾਤੇ ਬੰਦਿਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਕੀਆਂ ਭੈਣਾਂ ਨੇ ਇਕੱਠਿਆਂ ਨਹਿਰ ਵਿੱਚ ਮਾਰੀ ਸੀ ਛਾਲ, ਇਕ ਕੁੜੀ ਦੀ ਲਾਸ਼ ਬਰਾਮਦ

PunjabKesari

ਲਵ ਮੈਰਿਜ ਬਣੀ ਕਤਲ ਦੀ ਵਜ੍ਹਾ

ਗੁਰਪ੍ਰੀਤ ਸਿੰਘ ਵੱਲੋਂ ਜਗੀਰ ਸਿੰਘ ਦੀ ਲੜਕੀ ਨਾਲ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਲਵ ਮੈਰਿਜ ਕਰਵਾਈ ਸੀ। ਇਸੇ ਹੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਵੱਲੋ ਗੁਰਪ੍ਰੀਤ ਸਿੰਘ ਨੂੰ ਅਗਵਾ ਕਰ ਉਸਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :  ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਮੈਂਬਰ ਪਿਸਤੌਲ ਸਮੇਤ ਕਾਬੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News