ਉੱਚੀ ਆਵਾਜ਼ ''ਚ ਲਾਇਆ ਸਪੀਕਰ ਤਾਂ ਘਰ ''ਚ ਦਾਖਲ ਹੋ ਕੇ ਕਰ ਦਿੱਤੀ ਕੁੱਟ-ਮਾਰ

06/15/2019 11:27:21 PM

ਖੰਨਾ (ਸੁਨੀਲ)— ਪਿੰਡ ਦਾਊਮਾਜਰਾ 'ਚ ਉੱਚੀ ਆਵਾਜ਼ 'ਚ ਸਪੀਕਰ ਲਾਉਣ 'ਤੇ ਕੁੱਟ-ਮਾਰ ਦੀ ਘਟਨਾ 'ਚ 4 ਲੋਕ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ 'ਚ ਦਾਖਲ ਕੁਲਵੰਤ ਸਿੰਘ (36) ਪੁੱਤਰ ਮਾੜਾ ਰਾਮ ਵਾਸੀ ਦਾਊਮਾਜਰਾ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਘਰ 'ਚ ਖਾਣਾ ਖਾ ਰਿਹਾ ਸੀ। ਉਸ ਦੇ ਘਰ ਦੇ ਨਾਲ ਹੀ ਉਸ ਦੇ ਭਰਾ ਦੇ ਘਰ ਦੀ ਕੰਧ ਹੈ।

ਕੁਲਵੰਤ ਸਿੰਘ ਦੇ ਅਨੁਸਾਰ ਰਾਤ ਦੇ ਸਮੇਂ ਸਾਢੇ ਅੱਠ ਵਜੇ ਉਸ ਦੇ ਭਰਾ ਦੇ ਘਰ ਦੀ ਕੰਧ ਰਾਹੀਂ ਕੁਝ ਅਣਪਛਾਤੇ ਲੋਕ ਉਸ ਦੇ ਘਰ ਦਾਖਲ ਹੋਏ ਤੇ ਪਹਿਲਾਂ ਉਸ ਦੇ ਭਰਾ, ਉਸ ਦੀ ਭਰਜਾਈ, ਉਸ ਦੇ ਭਤੀਜੇ ਸਤਨਾਮ ਦੇ ਨਾਲ ਕੁੱਟ-ਮਾਰ ਕਰਨ ਉਪਰੰਤ ਉਹ ਉਸ ਦੇ ਘਰ 'ਚ ਦਾਖਲ ਹੋਏ ਤੇ ਉਸ ਦੇ ਨਾਲ ਕੁੱਟ-ਮਾਰ ਕਰਨ ਲੱਗੇ।

ਰੌਲਾ ਸੁਣ ਕੇ ਜਦੋਂ ਪਿੰਡ ਵਾਸੀ ਮੌਕੇ 'ਤੇ ਪੁੱਜੇ ਤਾਂ ਉਹ ਲੋਕ ਮੌਕੇ ਤੋਂ ਫਰਾਰ ਹੋ ਗਏ। ਕੁਲਵੰਤ ਸਿੰਘ ਦੇ ਅਨੁਸਾਰ ਉਕਤ ਕਰੀਬ ਸੱਤ ਅਣਪਛਾਤੇ ਤੇ ਤਿੰਨ ਵਿਅਕਤੀ ਜਿਨ੍ਹਾਂ ਨੂੰ ਉਹ ਪਛਾਣਦਾ ਹੈ, ਨੇ ਉਸ 'ਤੇ ਹਮਲਾ ਕਰਦੇ ਹੋਏ ਉਸ ਦੀ ਬਾਂਹ ਤੋੜ ਦਿੱਤੀ। ਜ਼ਖ਼ਮੀ ਹਾਲਤ 'ਚ ਕੁਲਵੰਤ ਸਿੰਘ, ਉਸ ਦੀ ਭਰਜਾਈ ਪੂਰਾਂ, ਉਸ ਦੇ ਭਤੀਜੇ ਸਤਨਾਮ, ਭਰਾ ਜੋਧ ਰਾਮ ਨੂੰ ਪਾਇਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਬਾਂਹ ਟੁੱਟਣ ਕਾਰਣ ਉਸੇ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕੁਲਵੰਤ ਸਿੰਘ ਦੇ ਅਨੁਸਾਰ ਪੁਲਸ ਦੁਆਰਾ ਉਸ ਦੇ ਬਿਆਨ ਦਰਜ ਕਰ ਲਏ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ। ਲੜਾਈ ਦਾ ਕਾਰਣ ਕੁਲਵੰਤ ਸਿੰਘ ਦੇ ਭਤੀਜੇ ਦੁਆਰਾ ਉੱਚੀ ਆਵਾਜ਼ 'ਚ ਸਪੀਕਰ ਚਲਾਉਣ ਨੂੰ ਦੱਸਿਆ ਜਾ ਰਿਹਾ ਹੈ। ਜਿਸ ਦਾ ਉਨ੍ਹਾਂ ਨੂੰ ਇਤਰਾਜ਼ ਸੀ। ਉਧਰ, ਦੂਜੇ ਪੱਖ ਦੇ ਲੋਕਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨਾਲ ਕੁੱਟ-ਮਾਰ ਨਹੀਂ ਕੀਤੀ ਗਈ।


Baljit Singh

Content Editor

Related News