ਮਿਸ ਫੇਅਰਵੈੱਲ ਬਣੀ ਸ਼ਿਵਾਨੀ
Sunday, Mar 03, 2019 - 03:54 AM (IST)
ਖੰਨਾ (ਸੁਖਵਿੰਦਰ ਕੌਰ)-ਇੱਥੇ ਅਚਾਰੀਆ ਆਤਮਾ ਰਾਮ ਜੈਨ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥਣਾਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਪ੍ਰਿੰਸੀਪਲ ਇੰਦੂ ਅਰੋਡ਼ਾ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆ। ਇਸ ਮੌਕੇ ਮਿਸ ਫੇਅਰਵੈੱਲ ਦਾ ਤਾਜ ਸ਼ਿਵਾਨੀ ਦੇ ਸਿਰ ’ਤੇ ਸਜਾਇਆ ਗਿਆ। ਸੁਕ੍ਰਿਤੀ ਫਸਟ ਰਨਰ-ਅਪ ਤੇ ਲਵਪ੍ਰੀਤ ਸੈਂਕਿੰਡ ਰਨਰ-ਅਪ ਰਹੀ।
