ਖਡੂਰ ਸਾਹਿਬ : ਚੋਣ ਮੈਦਾਨ ਵਿਚੋਂ ਪਿੱਛੇ ਹਟੇ ਜਨਰਲ ਜੇ. ਜੇ. ਸਿੰਘ
Sunday, Apr 14, 2019 - 07:13 PM (IST)

ਜਲੰਧਰ, (ਵੈਬ ਡੈਸਕ)- ਅਕਾਲੀ ਦਲ ਟਕਸਾਲੀ ਵਲੋਂ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਟਿਕਟ ਵਾਪਸ ਲੈ ਲਈ ਗਈ ਹੈ। ਪਾਰਟੀ ਵਲੋਂ ਇਹ ਫੈਸਲਾ ਪੀ. ਡੀ. ਏ. ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਲੈ ਗਿਆ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਖਡੂਰ ਸਾਹਿਬ ਤੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰੇਗੀ। ਜਿਸ ਪਿੱਛੋ ਜਨਰਲ ਜੇ. ਜੇ. ਸਿੰਘ ਚੋਣ ਮੈਦਾਨ ਵਿਚੋਂ ਪਿੱਛੇ ਹੱਟ ਗਏ ਹਨ।