ਨੰਨ ਰੇਪ ਕੇਸ: ਬਿਸ਼ਪ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ ''ਤੇ ਉਤਰੀਆਂ ਔਰਤਾਂ

Wednesday, Sep 12, 2018 - 06:14 PM (IST)

ਨੰਨ ਰੇਪ ਕੇਸ: ਬਿਸ਼ਪ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ ''ਤੇ ਉਤਰੀਆਂ ਔਰਤਾਂ

ਜਲੰਧਰ (ਕਮਲੇਸ਼, ਸੋਨੂੰ)— ਕੇਰਲ ਦੀ ਨੰਨ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਜਲੰਧਰ ਦੇ ਰੋਮਨ ਕੈਥੋਲਿਕ ਬਿਸ਼ਪ ਫ੍ਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

PunjabKesari

ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰਦਰਸ਼ਨ ਰੈਲੀ ਕਰਦੇ ਹੋਏ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਬਿਸ਼ਪ 'ਤੇ ਕੇਰਲ ਪੁਲਸ ਨੇ ਨੰਨ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਸੀ ਪਰ 79 ਦਿਨ ਬੀਤਣ ਦੇ ਬਾਅਦ ਵੀ ਬਿਸ਼ਪ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।


Related News