ਚੋਣਾਂ 'ਚ ਅਜਿਹਾ ਛੱਕਾ ਮਾਰੋ ਕਿ ਮੋਦੀ ਬਾਊਂਡਰੀ ਪਾਰ ਚਲਾ ਜਾਵੇ: ਸਿੱਧੂ
Tuesday, Apr 16, 2019 - 03:23 PM (IST)

ਕਟਿਹਾਰ-ਕਾਂਗਰਸ ਨੇਤਾ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਹਾਰ 'ਚ ਵਿਵਾਦਿਤ ਬਿਆਨ ਦਿੰਦੇ ਹੋਏ ਧਰਮ ਦੇ ਆਧਾਰ 'ਤੇ ਵੋਟ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੁਸਲਿਮ ਧਰਮ ਦੇ ਲੋਕਾਂ ਨਾਲ ਇੱਕਜੁੱਟ ਹੋ ਕੇ ਮਹਾਗਠਜੋੜ ਦੇ ਉਮੀਦਵਾਰ ਦੇ ਪੱਖ 'ਚ ਵੋਟ ਪਾਉਣ ਲਈ ਕਿਹਾ। ਜੇਕਰ ਤੁਸੀਂ ਇਕੱਠੇ ਰਹੋ ਤਾਂ ਕਾਂਗਰਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕੇਗੀ। ਇਸ ਵਾਰ ਚੋਣਾਂ 'ਚ ਅਜਿਹਾ ਛੱਕਾ ਮਾਰੋ ਕਿ ਮੋਦੀ ਬਾਊਂਡਰੀ ਪਾਰ ਚਲਿਆ ਜਾਵੇ।''
ਰਿਪੋਰਟ ਮੁਤਾਬਕ ਬਿਹਾਰ ਜ਼ਿਲੇ ਦੇ ਕਟਿਹਾਰ ਲੋਕ ਸਭਾ ਦੀ ਬਲਰਾਮਪੁਰ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਇੱਥੇ ਘੱਟ ਗਿਣਤੀ ਹੋ ਕੇ ਵੀ ਬਹੁਤ ਗਿਣਤੀ ਹੋ। ਜੇਕਰ ਤੁਸੀਂ ਇਕਜੁੱਟਤਾ ਦਿਖਾਓਗੇ ਤਾਂ ਤੁਹਾਡੇ ਉਮੀਦਵਾਰ ਤਾਰਿਕ ਅਨਵਰ ਨੂੰ ਕੋਈ ਵੀ ਹਰਾ ਨਹੀਂ ਸਕਦਾ ਹੈ। ਦੱਸ ਦੇਈਏ ਕਿ ਕਟਿਹਾਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਟਿਕਟ 'ਤੇ ਤਾਰਿਕ ਅਨਵਰ ਲੋਕ ਸਭਾ ਚੋਣ ਲੜ ਰਹੇ ਹਨ।
ਰੈਲੀ 'ਚ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ, ''ਇੱਥੇ ਜਾਤ ਪਾਤ 'ਚ ਵੰਡਣ ਦੀ ਰਾਜਨੀਤੀ ਹੋ ਰਹੀ ਹੈ, ਮੈਂ ਆਪਣੇ ਮੁਸਲਿਮ ਭਰਾਵਾਂ ਨੂੰ ਇੱਕ ਹੀ ਗੱਲ ਕਹਿਣ ਆਇਆ ਹਾਂ ਕਿ ਇਸ ਖੇਤਰ 'ਚ ਤੁਹਾਡੀ ਗਿਣਤੀ 62 ਫੀਸਦੀ ਹੈ। ਇਹ ਮੁਸਲਮਾਨ ਸਾਡੀ ਪੱਗੜੀ ਹੈ ਅਤੇ ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਮੈਨੂੰ ਯਾਦ ਕਰਨਾ, ਮੈਂ ਪੰਜਾਬ 'ਚ ਵੀ ਤੁਹਾਡਾ ਸਾਥ ਦੇਵਾਗਾ।'' ਸਿੱਧੂ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ, ''ਇਹ ਭਾਜਪਾ ਵਾਲੇ ਸ਼ਾਜਿਸ਼ ਰਚਣਵਾਲੇ ਲੋਕ ਤੁਹਾਨੂੰ ਵੰਡਣ ਦਾ ਯਤਨ ਕਰਨਗੇ।"