ਹਰ ਸਾਲ ਕਰਤਾਰਪੁਰ ਸਾਹਿਬ ਜਾਣਗੇ 18 ਲੱਖ ਸਿੱਖ ਸ਼ਰਧਾਲੂ, ਪਾਕਿ ਕਮਾਏਗਾ 2.19 ਲੱਖ ਡਾਲਰ

10/19/2019 12:42:44 PM

ਗੁਰਦਾਸਪੁਰ/ਪਾਕਿਸਤਾਨ (ਵੈੱਬ ਡੈਸਕ) : ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਪਾਕਿ ਸਰਵਿਸ ਫੀਸ ਦੇ ਨਾਂ 'ਤੇ 20 ਡਾਲਰ ਪ੍ਰਤੀ ਵਿਅਕਤੀ ਵਸੂਲਣ 'ਤੇ ਅੜਿਆ ਹੋਇਆ ਹੈ। ਭਾਰਤ ਵੱਲੋਂ ਕਈ ਵਾਰ ਕਹਿਣ ਦੇ ਬਾਵਜੂਦ ਪਾਕਿਸਤਾਨ ਨੇ ਫੀਸ ਹਟਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਸ ਮੁੱਦੇ 'ਤੇ ਸਿਆਸਤ ਵੀ ਹੋ ਰਹੀ ਹੈ ਪਰ ਫੀਸ 'ਤੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਹਰ ਸਾਲ 18 ਲੱਖ ਸ਼ਰਧਾਲੂ ਜਾਣਗੇ ਤਾਂ ਪਾਕਿ ਨੂੰ ਫੀਸ ਦੇ ਰੂਪ ਵਿਚ 259 ਕਰੋੜ ਰੁਪਏ ਮਿਲਣਗੇ। ਪਾਕਿ ਨੇ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਵਿਚ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਹੈ। ਇਸ ਹਿਸਾਬ ਨਾਲ ਪਾਕਿ ਨੂੰ ਪ੍ਰਤੀ ਵਿਅਕਤੀ 20 ਡਾਲਰ ਫੀਸ ਮੁਤਾਬਕ ਹਰ ਸਾਲ 569 ਕਰੋੜ ਰੁਪਏ ਦੀ ਆਮਦਨ ਹੋਵੇਗੀ, ਭਾਵ 2.19 ਲੱਖ ਡਾਲਰ। ਪਾਕਿਸਤਾਨ ਵਿਚ 1 ਡਾਲਰ, 156 ਰੁਪਏ ਦਾ ਹੈ। ਉਥੇ ਹੀ ਭਾਰਤੀ ਰੁਪਏ ਦੇ ਹਿਸਾਬ ਨਾਲ 259 ਕਰੋੜ ਬਣਦਾ ਹੈ (1 ਡਾਲਰ 71 ਭਾਰਤੀ ਰੁਪਏ) ਭਾਵ ਪਾਕਿ ਸਰਕਾਰ ਸਰਵਿਸ ਫੀਸ ਮੁਆਫ ਨਹੀਂ ਕਰਦੀ ਤਾਂ ਭਾਰਤ ਤੋਂ ਹਰ ਸਾਲ 259 ਕਰੋੜ ਰੁਪਏ ਪਾਕਿਸਤਾਨ ਨੂੰ ਜਾਣਗੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂ ਸਵੇਰ ਤੋਂ ਸ਼ਾਮ ਤੱਕ ਆ-ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਦਰਸ਼ਨ ਕਰ ਸਕਣਗੇ ਪਰ ਪਾਸਪੋਰਟ ਦਿਖਾਉਣਾ ਹੋਵਾਗਾ।

31 ਅਕਤੂਬਰ ਤੱਕ ਪੂਰਾ ਹੋਵੇਗਾ ਕਰਤਾਰਪੁਰ ਲਾਂਘੇ ਦਾ ਕੰਮ
4.2 ਕਿਲੋਮੀਟਰ ਲੰਬੇ ਲਾਂਘੇ ਦਾ ਕੰਮ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਤੋਂ ਇਕ ਹਫਤਾ ਪਹਿਲਾਂ 31 ਅਕਤੂਬਰ ਤੱਕ ਪੂਰਾ ਹੋਵੇਗਾ। ਕਰਤਾਰਪੁਰ ਗੁਰਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲੇ ਵਿਚ ਹੈ ਜੋ ਕਿ ਡੇਰਾ ਬਾਬਾ ਨਾਨਕ ਦੇ ਨੇੜੇ ਸਰਹੱਦ ਤੋਂ 4.5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।


cherry

Content Editor

Related News