ਸੀਨੀਅਰ ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ ਟਰਾਂਸਕੋ ਦੇ ਪ੍ਰਬੰਧਕ ਡਾਇਰੈਕਟਰ ਨਿਯੁਕਤ

Tuesday, Nov 30, 2021 - 03:36 PM (IST)

ਸੀਨੀਅਰ ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ ਟਰਾਂਸਕੋ ਦੇ ਪ੍ਰਬੰਧਕ ਡਾਇਰੈਕਟਰ ਨਿਯੁਕਤ

ਸਮਰਾਲਾ (ਗਰਗ) : ਪੰਜਾਬ ਸਰਕਾਰ ਨੇ ਅੱਜ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਅਤੇ ਸੀਨੀਅਰ ਕਾਂਗਰਸੀ ਆਗੂ ਕਰਨਵੀਰ ਢਿੱਲੋਂ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਟਰਾਂਸਕੋ) ਦਾ ਅਗਲੇ ਦੋ ਸਾਲਾ ਲਈ ਡਾਇਰੈਕਟਰ ਪ੍ਰਬੰਧਕ ਨਿਯੁਕਤ ਕੀਤਾ ਹੈ। ਚੰਨੀ ਸਰਕਾਰ ਵੱਲੋਂ ਢਿੱਲੋਂ ਦੀ ਇਸ ਅਹਿਮ ਅਹੁਦੇ ’ਤੇ ਕੀਤੀ ਨਿਯੁਕਤੀ ਨਾਲ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹਲਕੇ ਦੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵੱਲੋਂ ਢਿੱਲੋਂ ਨੂੰ ਉਨ੍ਹਾਂ ਦੀ ਇਸ ਨਿਯੁਕਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਨਿਯੁਕਤੀ ਉਪਰੰਤ 'ਜਗਬਾਣੀ' ਨਾਲ ਗੱਲਬਾਤ ਕਰਦਿਆ ਕਰਨਵੀਰ ਸਿੰਘ ਢਿੱਲੋਂ ਨੇ ਆਖਿਆ ਕਿ ਉਹ ਆਪਣੀ ਇਸ ਨਿਯੁਕਤੀ ਲਈ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਨ ਅਤੇ ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪੀ. ਐੱਸ. ਟੀ. ਸੀ. ਐੱਲ. ਨੂੰ ਪਹਿਲਾ ਤੋਂ ਵੀ ਬਿਹਤਰ ਅਤੇ ਫ਼ਾਇਦੇ ਵਿੱਚ ਲਿਜਾਉਣ ਲਈ ਅਣਥੱਕ ਯਤਨ ਕਰਨਗੇ।
 


author

Babita

Content Editor

Related News