ਕਰਣ ਅਵਤਾਰ ਮਾਮਲੇ ''ਚ ਮੰਤਰੀ ਆਪਣੇ ਰੁੱਖ ''ਤੇ ਬਾਜਿੱਦ, ਸਰਕਾਰ ''ਚਿੰਤਤ''

05/27/2020 10:56:36 AM

ਜਲੰਧਰ/ਚੰਡੀਗੜ੍ਹ (ਐੱਨ. ਮੋਹਨ) : ਪੰਜਾਬ ਦੇ ਮੰਤਰੀਆਂ ਅਤੇ ਸੂਬੇ ਦੇ ਮੁੱਖ ਸਕੱਤਰ ਕਰਣ ਅਵਤਾਰ ਸਿੰਘ ਦੇ ਵਿਚਕਾਰ ਪੈਦਾ ਹੋਇਆ ਟਕਰਾਅ ਅਜੇ ਬਰਕਰਾਰ ਹੈ। ਅੱਜ 27 ਮਈ ਨੂੰ ਮੰਤਰੀ ਮੰਡਲ ਦੀ ਮੀਟਿੰਗ ਹੈ। ਮੰਤਰੀ, ਮੁੱਖ ਸਕੱਤਰ ਨੂੰ ਮੀਟਿੰਗ 'ਚ ਦੇਖਣ ਦੇ ਇਰਾਦੇ 'ਚ ਨਹੀਂ ਅਤੇ ਮੁੱਖ ਸਕੱਤਰ ਇਸ ਸੋਚ 'ਚ ਹਨ ਕਿ ਅਦਾਲਤਾਂ ਦੇ ਫੈਸਲਿਆਂ ਕਾਰਣ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ। ਅਜੇ ਇਹ ਦੁਚਿੱਤੀ ਬਣੀ ਹੋਈ ਹੈ ਕਿ ਮੀਟਿੰਗ 'ਚ ਮੁੱਖ ਸਕੱਤਰ ਸ਼ਾਮਲ ਹੋਣਗੇ ਜਾਂ ਨਹੀਂ ਜਾਂ ਮੰਤਰੀਆਂ ਦੇ ਸਾਹਮਣੇ ਹੋਣਗੇ ਜਾਂ ਨਹੀਂ। ਉਂਝ ਵੀ ਮੰਤਰੀ ਮਨਪ੍ਰੀਤ ਬਾਦਲ ਨੇ ਮੁੱਖ ਸਕੱਤਰ ਦੇ ਵਿਰੁੱਧ ਪਾਸ ਕੀਤੇ ਪ੍ਰਸਤਾਵ 'ਤੇ ਮੰਤਰੀ ਮੰਡਲ ਦੀ ਮੀਟਿੰਗ 'ਚ ਹੀ ਫੈਸਲਾ ਲੈਣ ਨੂੰ ਕਿਹਾ ਸੀ। ਇਸੇ ਟਕਰਾਅ ਵਿਚਕਾਰ ਸੂਬੇ 'ਚ ਮੁੱਖ ਸਕੱਤਰ ਅਹੁਦੇ ਲਈ ਅਧਿਕਾਰੀਆਂ ਦੀ ਦੌੜ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਲੂ ਦਾ ਕਹਿਰ ਜਾਨ ਲੈਣ 'ਤੇ ਆਇਆ, ਮੌਸਮ ਵਿਭਾਗ ਨੇ ਚਿਤਾਵਨੀ ਦੇ ਨਾਲ ਜਾਰੀ ਕੀਤੀ ਵਿਸ਼ੇਸ਼ ਹਿਦਾਇਤ 

ਬੁੱਧਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ 'ਚ ਲਾਕਡਾਊਨ ਸਮੇਤ ਅਨੇਕਾਂ ਮੁੱਦਿਆਂ 'ਤੇ ਚਰਚਾ ਹੋਣੀ ਹੈ ਪਰ ਇਸ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਮੰਤਰੀਆਂ ਅਤੇ ਮੁੱਖ ਸਕੱਤਰ ਦੇ ਵਿਚਕਾਰ ਟਕਰਾਅ ਸਬੰਧੀ ਹੋਣ ਵਾਲੀ ਸੰਭਾਵਿਤ ਫੈਸਲੇ 'ਤੇ ਲੱਗੀਆਂ ਹੋਈਆਂ ਹਨ। ਇਕ ਦਿਨ ਪਹਿਲਾਂ ਵੀ ਮੁੱਖ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੂੰ ਖਾਣੇ 'ਤੇ ਬੁਲਾ ਕੇ ਮੁੱਖ ਸਕੱਤਰ ਨੂੰ ਵੀ ਉਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਨਪ੍ਰੀਤ ਦੇ ਸਾਫ ਇਨਕਾਰ ਕਰਨ ਤੋਂ ਬਾਅਦ ਇਸ ਸਬੰਧ 'ਚ ਕੋਈ ਹਿਲਜੁਲ ਨਹੀਂ ਹੋ ਸਕੀ। ਇਸ ਲੰਚ 'ਚ ਇਕ ਹੋਰ ਮੰਤਰੀ ਵੀ ਸ਼ਾਮਲ ਸੀ। 18 ਦਿਨ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਬਕਾਰੀ ਨੀਤੀ ਸਬੰਧੀ ਹੋਈ ਮੀਟਿੰਗ 'ਚ ਮੁੱਖ ਸਕੱਤਰ ਦੇ ਕਥਿਤ ਸ਼ਬਦਾਂ ਸਬੰਧੀ ਸਾਰੇ ਮੰਤਰੀ ਮੀਟਿੰਗ 'ਚੋਂ ਵਾਕਆਊਟ ਕਰ ਗਏ ਸਨ ਅਤੇ ਮੁੱਖ ਸਕੱਤਰ ਦੇ ਵਿਰੁੱਧ ਪ੍ਰਸਤਾਵ ਪਾਸ ਕਰ ਦਿੱਤਾ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਵਿਰੋਧੀ ਧਿਰ ਅਕਾਲੀ ਦਲ ਅਤੇ ਹੋਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹਏ ਮੁੱਖ ਸਕੱਤਰ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਵਿਰੋਧੀ ਧਿਰ ਦੀ ਇਹ ਗੱਲ ਸੱਤਾਧਾਰੀ ਪਾਰਟੀ ਨੂੰ ਸੰਕਟ 'ਚ ਪਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਪਹਿਲਾਂ ਪਤੀ ਤੇ ਪੁੱਤ, ਹੁਣ ਆਖਰੀ ਸਹਾਰਾ ਵੀ ਚਿੱਟੇ ਨੇ ਖੋਹ ਲਿਆ, ਕਾਲਜਾ ਧੂਹ ਦੇਣਗੇ ਇਸ ਮਾਂ ਦੇ ਵੈਣ 

ਮੰਤਰੀ ਅਜੇ ਵੀ ਸਪੱਸ਼ਟ ਹੈ ਕਿ ਮੁੱਖ ਸਕੱਤਰ ਬਾਰੇ ਫੈਸਲਾ ਮੰਤਰੀ ਮੰਡਲ ਦੀ ਬੈਠਕ 'ਚ ਹੀ ਲਿਆ ਜਾਵੇਗਾ ਕਿਉਂਕਿ ਮੁੱਖ ਸਕੱਤਰ ਦੇ ਵਿਰੁੱਧ ਪ੍ਰਸਤਾਵ ਵੀ ਸਾਰੇ ਮੰਤਰੀਆਂ 'ਚ ਪਾਸ ਕੀਤਾ ਸੀ। ਪਹਿਲਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਇਕ ਦਿਨ ਪਹਿਲਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਨਾਲ ਮਿਲ ਕੇ ਸਪੱਸ਼ਟ ਕਹਿ ਚੁੱਕੇ ਹਨ। ਮੰਤਰੀ ਚਾਹੁੰਦੇ ਹਨ ਕਿ ਕੱਲ ਹੋਣ ਵਾਲੀ ਬੈਠਕ 'ਚ ਵੀ ਮੁੱਖ ਸਕੱਤਰ ਸ਼ਾਮਲ ਨਾ ਹੋਣ ਪਰ ਪਹਿਲਾਂ ਵੀ ਇਕ ਵਾਰ ਛੁੱਟੀ ਦੇ ਨਾਂ 'ਤੇ ਮੁੱਖ ਸਕੱਤਰ ਨੂੰ ਮੰਤਰੀ ਮੰਡਲ ਬੈਠਕ ਤੋਂ ਬਾਹਰ ਕਰ ਚੁੱਕੇ ਮੁੱਖ ਮੰਤਰੀ ਨੂੰ ਵਾਰ-ਵਾਰ ਮੁੱਖ ਸਕੱਤਰ ਨੂੰ ਬੈਠਕ ਤੋਂ ਬਾਹਰ ਕਰਨਾ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਨਿਯਮਾਂ ਅਤੇ ਪ੍ਰੋਟੋਕਾਲ ਮੁਤਾਬਕ ਮੁੱਖ ਸਕੱਤਰ ਦਾ ਮੰਤਰੀ ਮੰਡਲ ਦੀ ਬੈਠਕ 'ਚ ਹੋਣਾ ਜ਼ਰੂਰੀ ਹੁੰਦਾ ਹੈ ਪਰ ਕੋਈ ਵੀ ਮੰਤਰੀ ਇਸ ਗੱਲ ਨੂੰ ਕਹਿਣ ਦੇ ਇਰਾਦੇ 'ਚ ਨਹੀਂ ਕਿ ਜਦੋਂ ਤੱਕ ਇਹ ਮਾਮਲਾ ਹੱਲ ਨਾ ਹੋ ਜਾਵੇ, ਮੁੱਖ ਸਕੱਤਰ ਬੈਠਕ 'ਚ ਸ਼ਾਮਲ ਹੋਵੇ।

ਇਹ ਵੀ ਪੜ੍ਹੋ : ਰਾਜਾਸਾਂਸੀ ਹਵਾਈ ਅੱਡੇ ''ਤੇ ਡਿਊਟੀ ਦੇ ਰਹੇ ਡਾਕਟਰ ਤੇ ਟੈਕਨੀਸ਼ੀਅਨ ਹੋਏ ਬੇਹੋਸ਼, ਲਗਾਏ ਦੋਸ਼

ਇਧਰ, ਮੁੱਖ ਸਕੱਤਰ ਕਰਣ ਅਵਤਾਰ ਸਿੰਘ ਇਸ ਗੱਲ 'ਤੇ ਹਨ ਕਿ ਸੁਪਰੀਮ ਕੋਰਟ ਅਤੇ ਹਾਈਕੋਰਟ ਚੰਡੀਗੜ੍ਹ ਦੇ ਇਕ ਫੈਸਲੇ ਮੁਤਾਬਕ ਕਿਸੇ ਸੀਨੀਅਰ ਅਧਿਕਾਰੀ ਦਾ ਕਾਰਜਕਾਲ ਜੇ ਇਕ ਸਾਲ ਤੋਂ ਘੱਟ ਰਹਿ ਜਾਵੇ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਨਾ ਹਟਾਇਆ ਜਾਵੇ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਕਰਣ ਅਵਤਾਰ ਸਿੰਘ ਇਸੇ ਸਾਲ 31 ਅਗਸਤ ਨੂੰ ਰਿਟਾਇਰਡ ਹੋ ਰਹੇ ਹਨ। ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਜੇ ਮੁੱਖ ਸਕੱਤਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇ ਤਾਂ ਹੋ ਸਕਦਾ ਹੈ ਕਿ ਉਹ ਅਦਾਲਤ ਦੀ ਸ਼ਰਣ 'ਚ ਚਲੇ ਜਾਣ, ਉਦੋਂ ਸਰਕਾਰ ਲਈ ਅਤੇ ਮੰਤਰੀਆਂ ਲਈ ਵੀ ਪ੍ਰੇਸ਼ਾਨੀ ਹੋਵੇਗੀ। ਇਸੇ ਵਿਵਾਦ ਕਾਰਣ ਸੂਬੇ ਦੇ ਸੀਨੀਅਰ ਅਧਿਕਾਰੀ ਵੀ ਮੁੱਖ ਸਕੱਤਰ ਦੀ ਦੋੜ 'ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਬੈਠਕ ਅੱਜ, 'ਮੁੱਖ ਸਕੱਤਰ ਵਿਵਾਦ' 'ਤੇ ਖਤਮ ਹੋਵੇਗਾ ਰਾਜ਼      


Gurminder Singh

Content Editor

Related News