ਪੁਲਸ ਵੱਲੋਂ ਮੋਟਰ ਚੋਰ ਕਾਬੂ

Tuesday, Apr 16, 2019 - 04:29 AM (IST)

ਪੁਲਸ ਵੱਲੋਂ ਮੋਟਰ ਚੋਰ ਕਾਬੂ
ਕਪੂਰਥਲਾ (ਧੰਜੂ)-ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਬਲਜੀਤ ਸਿੰਘ ਹੁੰਦਲ ਦੀ ਅਗਵਾਈ ’ਚ ਏ. ਐੱਸ. ਆਈ. ਦਰਸ਼ਨ ਸਿੰਘ ਅਤੇ ਪੁਲਸ ਪਾਰਟੀ ਮੰਡ ਖੇਤਰ ਦੇ ਅੰਮ੍ਰਿਤਪੁਰ ਛੰਨਾਂ, ਬਾਜ਼ਾ, ਨੱਥੂਪੁਰ ਆਦਿ ਪਿੰਡਾਂ ’ਚ ਗਸ਼ਤ ਕਰ ਰਹੇ ਸਨ। ਜਦੋਂ ਮੁੰਡੀ ਮੋਡ਼ ਪਹੁੰਚੇ ਤਾਂ ਇਕ ਵਿਅਕਤੀ ਨੂੰ ਸ਼ੱਕੀ ਹਾਲਤ ’ਚ ਪਲਾਸਟਿਕ ਦੀ ਬੋਰੀ ਸਮੇਤ ਦੇਖਿਆ। ਜਦੋਂ ਉਸ ਨੂੰ ਬੋਰੀ ’ਚ ਪਾਇਆ ਸਾਮਾਨ ਦਿਖਾਉਣ ਲਈ ਕਿਹਾ ਤਾਂ ਉਸ ਨੇ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸਖਤੀ ਵਰਤਨ ’ਤੇ ਜਦੋਂ ਬੋਰੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਚੋਰੀ ਦੀ ਸਟੇਟਰ ਬਾਡੀ ਮੋਟਰ ਬਰਾਮਦ ਹੋਈ। ਉਕਤ ਵਿਅਕਤੀ ਨੇ ਆਪਣਾ ਨਾਂ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਰੋਆਣਾ ਜ਼ਿਲਾ ਤਰਨਤਾਰਨ ਦੱਸਿਆ। ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਮੁਲਜ਼ਮ ਖਿਲਾਫ 379/411 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।

Related News