ਗੁ. ਬੇਬੇ ਨਾਨਕੀ ਜੀ ਵਿਖੇ ਭਲਕੇ ਖੇਡੇ ਜਾਣਗੇ ਧਾਰਮਕ ਨਾਟਕ

Sunday, Mar 31, 2019 - 04:50 AM (IST)

ਗੁ. ਬੇਬੇ ਨਾਨਕੀ ਜੀ ਵਿਖੇ ਭਲਕੇ ਖੇਡੇ ਜਾਣਗੇ ਧਾਰਮਕ ਨਾਟਕ
ਕਪੂਰਥਲਾ (ਸੋਢੀ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ’ਚ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ 1 ਅਪ੍ਰੈਲ ਦੀ ਰਾਤ 8 ਵਜੇ ਤੋਂ ਰਾਤ 12 ਵਜੇ ਤੱਕ ਧਾਰਮਕ ਨਾਟਕ ਖੇਡੇ ਜਾਣਗੇ। ਬੇਬੇ ਨਾਨਕੀ ਇਸਤਰੀ ਚੈਰੀਟੇਬਲ ਟਰੱਸਟ ਯੂ.ਕੇ. ਤੇ ਸੁਲਤਾਨਪੁਰ ਲੋਧੀ ਵਲੋਂ ਚੇਅਰਮੈਨ ਜੈਪਾਲ ਸਿੰਘ ਯੂ.ਕੇ. ਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਚਾਨਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 4 ਰੋਜ਼ਾ ਜੋਡ਼ ਮੇਲੇ ਦੀ ਆਰੰਭਤਾ ਸਮੇਂ ਇੰਗਲੈਂਡ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਿਰਕਤ ਕਰਨਗੇ। ਇੰਗਲੈਂਡ ਤੋਂ ਪੁੱਜੀਆਂ ਟਰੱਸਟੀ ਬੀਬੀਆਂ ਨੇ ਦੱਸਿਆ ਧਾਰਮਕ ਨਾਟਕਾਂ ’ਚ ਮੁੱਖ ਤੌਰ ’ਤੇ ‘ਗਗਨ ਮੇ ਥਾਲ, ਸ਼ੇਰੇ ਪੰਜਾਬ ਤੇ ਅਸਲੀ ਹੀਰੇ’, ਨਾਟਕ ਖੇਡੇ ਜਾਣਗੇ।ਇਨ੍ਹਾਂ ਤੋਂ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਹੋਵੇਗੀ। ਇਨ੍ਹਾਂ 4 ਰੋਜ਼ਾ ਸਮਾਗਮਾਂ ਮੌਕੇ ਭਾਈ ਬਾਲਾ ਜੀ ਸੇਵਾ ਸੋਸਾਇਟੀ ਸੁਲਤਾਨਪੁਰ ਲੋਧੀ ਦੇ ਸਮੂਹ ਸੇਵਾਦਾਰ ਦਿਨ-ਰਾਤ ਨਿਸ਼ਕਾਮ ਸੇਵਾ ਕਰਨਗੇ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ ’ਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਲੈਣ। ਇਸ ਸਮੇਂ ਬੀਬੀ ਗਿਆਨ ਕੌਰ ਯੂ.ਕੇ., ਬੀਬੀ ਮਹਿੰਦਰ ਕੌਰ, ਬੀਬੀ ਪਰਮਿੰਦਰ ਕੌਰ ਥਿੰਦ, ਪ੍ਰਿੰ. ਰਮਿੰਦਰ ਕੌਰ, ਬੀਬੀ ਜਗੀਰ ਕੌਰ ਯੂ.ਕੇ., ਬੀਬੀ ਸੁਖਦੇਵ ਕੌਰ, ਬੀਬੀ ਨਰਿੰਝਨ ਕੌਰ ਤੇ ਬੀਬੀ ਸੁਰਿੰਦਰ ਕੌਰ ਚਾਨਾ ਆਦਿ ਨੇ ਸ਼ਿਰਕਤ ਕੀਤੀ।

Related News