ਮੰਡੇਰਬੇਟ ਵਿਖੇ ਸਾਲਾਨਾ ਸਮਾਰੋਹ ਕਰਵਾਇਆ

Sunday, Mar 31, 2019 - 04:49 AM (IST)

ਮੰਡੇਰਬੇਟ ਵਿਖੇ ਸਾਲਾਨਾ ਸਮਾਰੋਹ ਕਰਵਾਇਆ
ਕਪੂਰਥਲਾ (ਸਤਨਾਮ)-ਨੇੜਲੇ ਪਿੰਡ ਮੰਡੇਰਬੇਟ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਸਾਲਾਨਾ ਪ੍ਰੀਖਿਆਂ ਦਾ ਨਤੀਜਾ ਆਉਣ ਸਬੰਧੀ ਸਾਲਾਨਾ ਸਮਾਗਮ ਅਧਿਆਪਕ ਨਿਧੀ ਸ਼ਰਮਾ ਤੇ ਮਿਸ ਪ੍ਰਿਯੰਕਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਗਿੱਧਾ ਭੰਗਡ਼ਾ, ਨਾਟਕ, ਵੈਸਟਰਨ ਡਾਂਸ, ਫੈਸੀ ਡਰੈੱਸ ਮੁਕਾਬਲੇ ਆਦਿ ’ਚ ਹਿੱਸਾ ਲੈ ਕੇ ਆਏ ਹੋਏ ਮੋਹਤਬਰ ਵਿਅਕਤੀਆਂ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਦੇ ਬੱਚਿਆਂ ਦਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਸਰਪੰਚ ਮਲਕੀਤ ਸਿੰਘ ਲਾਡੀ ਨੇ ਸਮਾਰੋਹ ’ਚ ਹਿੱਸਾ ਲੈਣ ਵਾਲਿਆ ਬੱਚਿਆਂ ਨੂੰ ਅਤੇ ਪ੍ਰੀਖਿਆਂ ’ਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ।

Related News