ਬ੍ਰਾਹਮਣ ਸਮਾਜ ਦੀਆਂ ਮੁਸ਼ਕਲਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ
Tuesday, Mar 26, 2019 - 04:56 AM (IST)

ਕਪੂਰਥਲਾ (ਮੱਲ੍ਹੀ)-ਅੱਜ ਸ਼੍ਰੀ ਬ੍ਰਾਹਮਣ ਸਭਾ ਕਪੂਰਥਲਾ ਦੀ ਜ਼ਰੂਰੀ ਮੀਟਿੰਗ ਡਾ. ਰਣਵੀਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਬ੍ਰਾਹਮਣ ਸਮਾਜ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੋ. ਅਨੁਰਾਗ ਸ਼ਰਮਾ, ਸੰਦੀਪ ਸ਼ਰਮਾ, ਯੱਗ ਦੱਤ ਐਰੀ, ਪ੍ਰਦੀਪ ਸ਼ਰਮਾ, ਰਾਕੇਸ਼ ਪਰਾਸ਼ਰ ਨੇ ਵਿਚਾਰ ਵਿਅਕਤ ਕੀਤੇ। ਮੀਟਿੰਗ ’ਚ ਡਾ. ਕੌਸ਼ਲ ਨੇ ਬ੍ਰਾਹਮਣ ਸਮਾਜ ਦੀ ਇੱਕਜੁਟ ਹੋਣ ਦਾ ਸੱਦਾ ਦਿੱਤਾ ਤੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਨਰਲ ਸਕੱਤਰ ਰਾਕੇਸ਼ ਜਗਦੀਸ਼ ਸ਼ਰਮਾ, ਰਾਮ ਕੁਮਾਰ ਜੋਸ਼ੀ, ਸਕੱਤਰ ਰਾਕੇਸ਼ ਪਰਾਸ਼ਰ, ਸੁਖਦੇਵਪਾਲ ਕਾਲੀਆ, ਸ਼ਿਵ ਕਾਲੀਆ, ਲਲਿਤ ਭਾਰਗਵ ਸੁਰੇਸ਼ ਸ਼ਰਮਾ, ਆਕਾਸ਼ ਕਾਲੀਆ, ਉਮੇਸ਼ ਸ਼ਾਰਦਾ, ਨਰੇਸ਼ ਗੋਸਵਾਮੀ, ਰਮਨ ਭਾਰਦਵਾਜ, ਰਾਜੇਸ਼ ਭਾਸਕਰ, ਪ੍ਰਮੋਦ ਸ਼ਰਮਾ, ਰਿੰਕੂ ਕਾਲੀਆ, ਪਵਨ ਕਾਲੀਆ, ਬਲਵੀਰ ਸ਼ਰਮਾ, ਰਾਕੇਸ਼ ਜੋਸ਼ੀ, ਚੰਦਰ ਸ਼ੇਖਰ ਜੋਸ਼ੀ, ਸ਼ਾਮ ਸੁੰਦਰ ਸ਼ਰਮਾ, ਡਾ. ਐੱਨ. ਡੀ. ਸ਼ਰਮਾ, ਡਾ. ਰਜਤ ਕੌਸ਼ਲ, ਸੱਤ ਨਰਾਇਣ ਸ਼ਰਮਾ, ਨਵਲ ਸ਼ਰਮਾ, ਕ੍ਰਿਸ਼ਨ ਕੁਮਾਰ, ਬਾਂਕੇ ਸ਼ਰਮਾ, ਦਵਿੰਦਰ ਸ਼ਰਮਾ, ਵਿਕਰਾਂਤ ਵਿਸ਼ਿਸ਼ਟ ਆਦਿ ਨੇ ਹਿੱਸਾ ਲਿਆ।