ਕਾਂਗਰਸ ਪਾਰਟੀ ਵੱਲ ਉਂਗਲਾਂ ਕਰਨ ਵਾਲੇ ਪਹਿਲਾਂ ਆਪਣੀ ਪੀਡ਼੍ਹੀ ਹੇਠ ਸੋਟਾ ਫੇਰਨ : ਸੈਦੋਵਾਲ

Saturday, Mar 09, 2019 - 10:06 AM (IST)

ਕਾਂਗਰਸ ਪਾਰਟੀ ਵੱਲ ਉਂਗਲਾਂ ਕਰਨ ਵਾਲੇ ਪਹਿਲਾਂ ਆਪਣੀ ਪੀਡ਼੍ਹੀ ਹੇਠ ਸੋਟਾ ਫੇਰਨ : ਸੈਦੋਵਾਲ
ਕਪੂਰਥਲਾ (ਮੱਲ੍ਹੀ)-ਸਥਾਨਕ ਏਕਤਾ ਭਵਨ ਵਿਖੇ ਕਾਂਗਰਸ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਕਾਂਗਰਸ ਪਾਰਟੀ (ਦਿਹਾਤੀ) ਕਪੂਰਥਲਾ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਨੇ ਕਿਹਾ ਕਿ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਗਠਜੋਡ਼ ਸਰਕਾਰ ਨੇ ਸਰਕਾਰੀ ਖਜ਼ਾਨੇ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਵੱਲ ਉਂਗਲਾਂ ਕਰਨ ਵਾਲੇ ਅਕਾਲੀ ਆਗੂ ਪਹਿਲਾਂ ਆਪਣੀ ਪੀਡ਼੍ਹੀ ਹੇਠ ਸੋਟਾ ਫੇਰਨ। ਬਲਾਕ ਪ੍ਰਧਾਨ ਸੈਦੋਵਾਲ ਨੇ ਕਿਹਾ ਕਿ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਹੀ ਕਾਂਗਰਸ ਸਰਕਾਰ ਨੇ ਜਨਤਾ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ ’ਚ ਕੋਈ ਧੂਰੀ ਨਹੀਂ ਰਹਿਣ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਕਾਂਗਰਸੀ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਤੋਂ ਸੁਚੇਤ ਰਹਿਣ। ਮੀਟਿੰਗ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਕੱਤਰ ਮਨਜੀਤ ਸਿੰਘ ਨਿੱਝਰ, ਬਲਾਕ ਢਿਲਵਾਂ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ, ਮਨਪ੍ਰੀਤ ਸਿੰਘ ਮਾਂਗਟ, ਨਰਿੰਦਰ ਸਿੰਘ ਮਨਸੂ ਤੇ ਪ੍ਰਧਾਨ ਬਲਵਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਅਕਾਲੀ ਤੇ ‘ਆਪ’ ਆਗੂ ਬੁਖਲਾਹਟ ’ਚ ਆ ਕੇ ਕੈਪਟਨ ਸਰਕਾਰ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹਿੰਦੇ ਹਨ। ਮੀਟਿੰਗ ’ਚ ਹਾਜ਼ਰ ਪ੍ਰੀਤਮ ਸਿੰਘ ਚੀਮਾ, ਰਤਨ ਸਿੰਘ ਮੱਲ੍ਹੀ, ਹਰਗੋਬਿੰਦ ਸਿੰਘ ਹਮੀਰਾ, ਹਰਭਜਨ ਸਿੰਘ ਭਲਾਈਪੁਰ, ਅਵਤਾਰ ਸਿੰਘ ਗਨੀ, ਸੁਖਜਿੰਦਰ ਸਿੰਘ ਧਾਲੀਵਾਲ, ਗੁਰਕੰਵਲ ਸਿੰਘ ਟੋਨੀ, ਇੰਦਰਜੀਤ ਸਿੰਘ ਨੱਥੂ ਚਾਹਲ, ਕੈਪਟਨ ਗੁਰਪਾਲ ਸਿੰਘ ਨੱਥੂ ਚਾਹਲ, ਸ਼ੱਬਾ ਗੋਸਲ, ਸਤਨਾਮ ਸਿੰਘ ਗੋਸਲ, ਕਰਨੈਲ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।

Related News