ਲਾਇਨਜ਼ ਕਲੱਬ ਰਾਇਲ ਬੰਦਗੀ ਦੀ ਮੀਟਿੰਗ
Saturday, Mar 09, 2019 - 10:06 AM (IST)

ਕਪੂਰਥਲਾ (ਬਬਲਾ)-ਲਾਇਨਜ਼ ਕਲੱਬ ਰਾਇਲ ਬੰਦਗੀ ਦੀ ਮੀਟਿੰਗ ਪ੍ਧਾਨ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜਿਥੇ ਕਲੱਬ ਦਾ ਲੇਖਾ-ਜੋਖਾ ਕੀਤਾ ਗਿਆ, ਉਥੇ ਕਲੱਬ ਵੱਲੋਂ ਇਹ ਫੈਸਲਾ ਲਿਆ ਗਿਆ 23 ਮਾਰਚ ਨੂੰ ਕਲੱਬ ਵੱਲੋਂ ਖੂਨ ਦਾਨ ਕੈਂਪ ਲਾਇਆ ਜਾਵੇਗਾ। ਪ੍ਰਧਾਨ ਰਛਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਖੂਨ ਦਾਨ ਇਕ ਮਹਾਦਾਨ ਹੈ, ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਇਕੱਤਰ ਮੈਂਬਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੂਨ ਦਾਨ ਕਰਨ। ਇਸ ਮੌਕੇ ਸੈਕਟਰੀ ਰਾਜਬਹਾਦਰ ਸਿੰਘ, ਸੁਖਦੇਵ ਰਾਜਜੰਗੀ, ਕਰਨੈਲ ਸਿੰਘ, ਕਮਲਜੀਤ ਸਿੰਘ ਤੁਲੀ, ਹਰਵਿਦਰ ਸਿਘ ਜੈਦ, ਹਰਮਿੰਦਰ ਸਿਘ, ਪ੍ਰਦੀਪ ਕੁਮਾਰ ਰਾਂਝਾ, ਪ੍ਦੀਪ ਦਿਲਾਵਰੀ, ਲਖਵੀਰ ਸਿਘ ਟਿੰਕੂ, ਹਰਪਾਲ ਸਿਘ ਆਦਿ ਹਾਜ਼ਰ ਸਨ।