ਸਰਪੰਚਾਂ-ਪੰਚਾਂ ਨੂੰ ਕੰਮਕਾਜ ਸਬੰਧੀ ਟ੍ਰੇਨਿੰਗ ਦਿੱਤੀ

Thursday, Mar 07, 2019 - 10:07 AM (IST)

ਸਰਪੰਚਾਂ-ਪੰਚਾਂ ਨੂੰ ਕੰਮਕਾਜ ਸਬੰਧੀ ਟ੍ਰੇਨਿੰਗ ਦਿੱਤੀ
ਕਪੂਰਥਲਾ (ਹਰਜੋਤ)-ਪ੍ਰਦੇਸ਼ਿਕ ਦਿਹਾਂਤੀ ਵਿਕਾਸ ਅਤੇ ਪੰਚਾਇਤ ਰਾਜ ਸੰਸਥਾ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਫਗਵਾੜਾ ਦੀਆਂ 91 ਪੰਚਾਇਤਾਂ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਟਰੇਨਿੰਗ ਦੇਣ ਲਈ 21 ਫਰਵਰੀ ਤੋਂ 14 ਮਾਰਚ ਤਕ ਬੀ. ਡੀ. ਪੀ. ਓ. ਦਫਤਰ ਫਗਵਾੜਾ ਵਿਖੇ ਲਾਏ ਜਾ ਰਹੇ ਕਲਸਟਰ ਪੱਧਰੀ ਕੈਂਪਾਂ ਦੀ ਲੜੀ ਦਾ 5ਵਾਂ ਦੋ ਦਿਨਾ ਕੈਂਪ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹਰਬਲਾਸ ਬਾਗਲਾ ਦੀ ਦੇਖ-ਰੇਖ ਹੇਠ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ। ਦੂਸਰੇ ਅਤੇ ਆਖਰੀ ਦਿਨ ਸਰਪੰਚਾਂ-ਪੰਚਾਂ ਨੂੰ ਕੰਮਕਾਜ ਸਬੰਧੀ ਟ੍ਰੇਨਿੰਗ ਦਿੱਤੀ ਗਈ। ਕੈਂਪ ਵਿਚ ਪ੍ਰੋਫੈਸਰ ਬੂਟਾ ਸਿੰਘ ਸਟੇਟ ਰਿਸੋਰਸ ਪਰਸਨ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਦੇ ਨਾਲ ਏ. ਪੀ. ਓ. ਮਗਨਰੇਗਾ ਸੁਰਿੰਦਰ ਪਾਲ ਅਤੇ ਬਲਾਕ ਰਿਸੋਰਸ ਪਰਸਨ ਪ੍ਰੀਤਮ ਦਾਸ ਸਾਬਕਾ ਸਰਪੰਚ ਪਿੰਡ ਬੋਹਾਨੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਜੇ. ਈ. ਬਲਵਿੰਦਰ ਕੁਮਾਰ ਨੇ ਕਲੱਸਟਰ ਨੰਬਰ 5 ਅਧੀਨ ਪਿੰਡ ਡੁਮੇਲੀ, ਗੁਜਰਾਤ, ਹਰਬੰਸਪੁਰ, ਮੀਰਾਂਪੁਰ, ਟਾਂਡਾ ਬਘਾਣਾ, ਪ੍ਰੇਮਪੁਰ, ਰਿਹਾਣਾ ਜੱਟਾਂ, ਬਰਨਾ, ਬੋਹਾਨੀ, ਦਰਵੇਸ਼ ਪਿੰਡ ਅਤੇ ਜਗਤਪੁਰ ਜੱਟਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਸੰਬੋਧਨ ਕਰਦਿਆਂ ਪੰਚਾਇਤੀ ਰਾਜ ਐਕਟ 1994, 73ਵੀਂ ਸੰੰਵਿਧਾਨਕ ਸੋਧ, ਵਿਲੇਜ ਕਾਮਨ ਲੈਂਡ ਐਕਟ 1961, ਸੂਚਨਾ ਦਾ ਅਧਿਕਾਰ, ਸਿਹਤ ਸਿੱਖਿਆ ਅਤੇ ਸਫਾਈ, ਜੀ. ਪੀ. ਡੀ. ਪੀ., ਵਾਟਰ ਸਪਲਾਈ, ਸੈਨੀਟੇਸ਼ਨ ਅਤੇ ਮਨਰੇਗਾ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪੰਚਾਇਤਾਂ ਦੇ ਖਰਚੇ ਅਤੇ ਕੰਮ ਕਾਜ ਸਬੰਧੀ ਵਿਸਥਾਰ ਨਾਲ ਦੱਸਿਆ ਅਤੇ ਪੰਚਾਇਤਾਂ ਨੂੰ ਸਾਵਧਾਨ ਕੀਤਾ ਕਿ ਹਰ ਇਕ ਬਿਲ ਨੂੰ ਸੰਭਾਲ ਕੇ ਪੰਚਾਇਤ ਰਿਕਾਰਡ ਵਿਚ ਰੱਖਿਆ ਜਾਵੇ। ਉਨ੍ਹਾਂ ਨੇ ਆਈਆਂ ਪੰਚਾਇਤਾਂ ਨੂੰ ਮਗਨਰੇਗਾ ਅਧੀਨ ਵੱਧ ਤੋਂ ਵੱਧ ਕੰਮ ਕਰਾਉਣ ਲਈ ਪ੍ਰੇਰਿਆ। ਇਸ ਮੌਕੇ ਪਿੰਡ ਬਰਨਾ ਦੇ ਪੰਚਾਇਤ ਮੈਂਬਰ ਚਰਨਜੀਤ ਸਿੰਘ ਚਾਨਾ ਵਲੋਂ ਸਮੂਹ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਹਿੱਤ ਪੰਚਾਇਤ ਪੱਧਰ ’ਤੇ ਯਤਨ ਕੀਤੇ ਜਾਣ। ਇਸ ਮੌਕੇ ਪੰਚਾਇਤ ਸਕੱਤਰ ਜਗਜੀਤ ਸਿੰਘ, ਸੰਤੋਖ ਸਿੰਘ ਤੋਂ ਇਲਾਵਾ ਸਰਪੰਚ ਬਲਵਿੰਦਰ ਕੌਰ, ਨਛੱਤਰ ਸਿੰਘ, ਕੁਲਦੀਪ ਕੌਰ, ਸੰਤੋਸ਼ ਕੁਮਾਰੀ, ਜਸਬੀਰ ਕੌਰ, ਭੁਪਿੰਦਰ ਸਿੰਘ, ਹਰਜੀਤ ਸਿੰਘ ਲਾਡੀ, ਪਰਮਜੀਤ ਕੌਰ, ਮਨਜੀਤ ਸਿੰਘ ਢੰਡਾ, ਰਾਜਵਿੰਦਰ ਕੌਰ, ਹਰਨੇਕ ਸਿੰਘ, ਅਜੀਤ ਸਿੰਘ, ਧਰਮਪਾਲ ਵੀ ਸ਼ਾਮਲ ਸਨ।

Related News