ਸਾਈਂ ਵਜ਼ੀਰ ਮੁਹੰਮਦ ਜੀ ਦੀ ਯਾਦ ’ਚ ਸੱਭਿਆਚਾਰਕ ਮੇਲਾ 21 ਨੂੰ

02/12/2019 4:59:06 AM

ਕਪੂਰਥਲਾ (ਮੱਲ੍ਹੀ)-ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਵੈੱਲਫੇਅਰ ਸੋਸਾਇਟੀ (ਰਜਿ.) ਖੈਡ਼ਾ ਦੋਨਾ, ਕਪੂਰਥਲਾ ਦੇ ਜਨਰਲ ਸਕੱਤਰ ਰਮੇਸ਼ ਖੈਡ਼ਾ ਨੇ ਦੱਸਿਆ ਕਿ ਸਾਈਂ ਵਜ਼ੀਰ ਮੁਹੰਮਦ ਜੀ ਦੀ ਪਹਿਲੀ ਬਰਸੀ ਨੂੰ ਸਮਰਪਿਤ ਸਾਲਾਨਾ ਸੱਭਿਆਚਾਰਕ ਮੇਲਾ 21 ਫਰਵਰੀ ਨੂੰ ਦਰਬਾਰ ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਖੈਡ਼ਾ ਦੋਨਾ, ਕਪੂਰਥਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੰਡੇ ਤੇ ਚਾਦਰ ਦੀ ਪਵਿੱਤਰ ਰਸਮ 21 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗੀ, ਜਦਕਿ ਬਾਅਦ ਦੁਪਹਿਰ 3 ਵਜੇ ਤੋਂ 6 ਵਜੇ ਤਕ ਕੱਵਾਲੀਆਂ/ਕਲਾਮ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਸ਼ਹੂਰ ਕੱਵਾਲ ਸੁੱਚਾ ਜੈਲਾ ਸ਼ੇਖੂਪੁਰੀਆ ਕੱਵਾਲੀਆਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਮੇੇਲੇ ’ਚ ਪਹੁੰਚੀਆਂ ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

Related News