ਜਸਟਿਸ ਦਰਸ਼ਨ ਸਿੰਘ ਨੇ ਅਹੁਦਾ ਸੰਭਾਲਣ ਤੋਂ ਕੀਤੀ ਨਾਂਹ : ਕੇਂਦਰ

Wednesday, Dec 05, 2018 - 12:11 PM (IST)

ਜਸਟਿਸ ਦਰਸ਼ਨ ਸਿੰਘ ਨੇ ਅਹੁਦਾ ਸੰਭਾਲਣ ਤੋਂ ਕੀਤੀ ਨਾਂਹ : ਕੇਂਦਰ

ਚੰਡੀਗੜ੍ਹ (ਬਰਜਿੰਦਰ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਚੋਣਾਂ ਦੀ ਮੰਗ ਨੂੰ ਲੈ ਕੇ ਹਾਈਕੋਰਟ 'ਚ ਦਰਜ ਪਟੀਸ਼ਨ 'ਤੇ ਕੇਂਦਰ ਸਰਕਾਰ ਦਾ ਜਵਾਬ ਆਇਆ ਹੈ। ਕੇਂਦਰ ਸਰਕਾਰ ਵੱਲੋਂ ਸੀਨੀਅਰ ਕਾਉਂਸਲ ਧੀਰਜ ਜੈਨ ਨੇ ਦੱਸਿਆ ਕਿ ਸਰਕਾਰ ਨੇ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨਜ਼ ਅਪਵਾਇੰਟਮੈਂਟ ਰੂਲਜ਼,  2014 ਤਹਿਤ ਪੰਜਾਬ ਐਂਡ ਹਰਿਆਣਾ ਹਾਈਕੋਰਟ  ਦੇ ਰਿ. ਜਸਟਿਸ ਦਰਸ਼ਨ ਸਿੰਘ ਨੂੰ ਅਗਸਤ 'ਚ ਗੁਰਦੁਆਰਾ ਇਲੈਕਸ਼ਨਜ਼ ਦਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਸੀ। ਹਾਲਾਂਕਿ ਉਨ੍ਹਾਂ ਵੱਲੋਂ ਸਬੰਧਿਤ ਅਹੁਦਾ ਸੰਭਾਲਣ 'ਚ ਅਸਮਰਥਾ ਜਤਾਈ ਗਈ ਸੀ। ਅਜਿਹੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਵੱਲੋਂ ਰਿ. ਜੱਜਾਂ ਦਾ ਪੈਨਲ ਮੰਗਿਆ ਗਿਆ ਹੈ ਤਾਂ ਕਿ ਉਨ੍ਹਾਂ 'ਚੋਂ ਕਿਸੇ ਇਕ ਨੂੰ ਚੀਫ ਕਮਿਸ਼ਨਰ ਬਣਾਇਆ ਜਾ ਸਕੇ।  ਜਿਵੇਂ ਹੀ ਪੈਨਲ ਆ ਜਾਵੇਗਾ, ਕੇਂਦਰ ਸਰਕਾਰ ਨਿਯਮਾਂ ਤਹਿਤ ਅਗਲੀ ਕਾਰਵਾਈ ਕਰੇਗੀ।  ਮਾਮਲੇ 'ਚ ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ।


author

Shyna

Content Editor

Related News