ਮਾਤਾ ਭਾਗੋ ਜੀ ਝਬਾਲ ਵਿਖੇ ਟੁੱਟੀ ਗੰਢਣਹਾਰ ਦਿਵਸ 16 ਨੂੰ

01/11/2018 3:38:15 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਿੱਖ ਕੌਮ ਦੀ ਜਰਨੈਲ ਅਤੇ ਚਾਲੀ ਮੁਕਤਿਆਂ ਭਾਈ ਮਹਾਂ ਸਿੰਘ ਦੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਟੁੱਟੀ ਗੰਢਣ ਦੀ ਪ੍ਰੇਰਣਾ ਸਰੋਤ ਕਹਾਉਣ ਵਾਲੀ ਮਾਤਾ ਭਾਗ ਕੌਰ (ਮਾਤਾ ਭਾਗੋ) ਦੇ ਜਨਮ ਅਸਥਾਨ ਗੁਰਦੁਆਰਾ ਮਾਈ ਭਾਗੋ ਜੀ ਝਬਾਲ ਵਿਖੇ ਟੁੱਟੀ ਗੰਢਣਹਾਰ ਦਿਵਸ ਨੂੰ ਸਮਰਪਿਤ ਗੁਰਮਿਤ ਸਮਾਗਮ 'ਵਿਰਾਸਤ-ਏ-ਖਾਲਸਾ' 16 ਜਨਵਰੀ ਦੀ ਰਾਤ ਨੂੰ ਕਰਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਮਾਗਮ ਦੇ ਕੋਆਰਡੀਨੇਟਰ ਅਰਵਿੰਦਰਪਾਲ ਸਿੰਘ ਰਾਜੂ ਝਬਾਲ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ 'ਚ ਪੰਥ ਦੀਆਂ ਸਿਰਮੋਰ ਹਸਤੀਆਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਮੇਤ ਹੋਰ ਕਈ ਪੰਥਕ ਆਗੂ ਉਚੇਚੇ ਤੌਰ 'ਤੇ ਸਿਰਕਤ ਕਰਨਗੇ। ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣ ਲਈ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ 'ਚ ਬੀਬੀ ਗੁਰਪ੍ਰੀਤ ਕੌਰ, ਬੀਬੀ ਹਰਪ੍ਰੀਤ ਕੌਰ, ਭਾਈ ਰਾਜਦੀਪ ਸਿੰਘ ਮੋਗੇ ਵਾਲੇ, ਭਾਈ ਬਲਵਿੰਦਰ ਸਿੰਘ ਦੇਹਰਾਦੂਨ ਵਾਲੇ, ਭਾਈ ਸ਼ੌਕੀਨ ਸਿੰਘ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀਆਂ ਭਰਨਗੇ। ਸਮਾਗਮ ਦੀ ਸਮਾਪਤੀ ਉਪਰੰਤ ਬੀਬੀਆਂ ਨੂੰ ਸਵੈਮਾਣ ਨਾਲ ਜੀਣ ਲਈ ਕਿਰਤ ਦੇਣ ਲਈ 'ਕੌਰਜੀਅਸ' ਬਰੈਂਡ ਦੀ ਅਰੰਭਤਾ ਕੀਤੀ ਜਾਵੇਗੀ। ਬੀਬੀਆਂ ਦੇ ਗੱਤਕੇ ਦਾ ਲਾਸ਼ਾਨੀ ਪ੍ਰਦਰਸ਼ਨ ਵੀ ਹੋਵੇਗਾ। ਮਾਤਾ ਭਾਗ ਕੌਰ ਦੇ ਜੀਵਨ ਕਾਲ ਨਾਲ ਸਬੰਧਤ ਗੁਰ ਇਤਿਹਾਸ ਦਾ ਪ੍ਰਵਾਹ ਵੀ ਚਲਾਇਆ ਜਾਏਗਾ ਤੇ ਇਸ ਦੇ ਅਧਾਰਿਤ ਪਤਿਯੋਗਿਤਾ ਮੁਕਾਬਲੇ ਵੀ ਕਰਾਏ ਜਾਣਗੇ, ਅਵੱਲ ਆਉਣ ਵਾਲੇ 5 ਪ੍ਰਤਿਯੋਗੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਖਿੱਤਿਆਂ 'ਚ ਸੇਵਾਵਾਂ ਨਿਭਾਅ ਰਹੀਆਂ 5 ਬੀਬੀਆਂ ਨੂੰ ਮਾਈ ਭਾਗ ਕੌਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।


Related News