ਪੰਜਾਬ ''ਪਲੇਸਮੈਂਟ ਮੇਲਾ'' 23 ਤੇ 24 ਮਾਰਚ ਨੂੰ
Friday, Feb 21, 2020 - 04:32 PM (IST)
ਮੋਹਾਲੀ (ਨਿਆਮੀਆਂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦਾ ਉਦੇਸ਼ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਹੈ। ਇਸ ਮਕਸਦ ਨਾਲ 23 ਤੋਂ 24 ਮਾਰਚ ਨੂੰ ਪੰਜਾਬ ਪਲੇਸਮੈਂਟ ਫੇਅਰ ਮੋਹਾਲੀ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਿਖੇ ਹੋਵੇਗਾ। ਇਸ ਦੌਰਾਨ ਉਦਯੋਗਿਕ ਖੇਤਰਾਂ ਦੀਆਂ ਨਾਮਵਰ ਕੰਪਨੀਆਂ ਪੰਜਾਬ ਰਾਜ ਦੀ ਉੱਤਮ ਪ੍ਰਤਿਭਾ ਨੂੰ ਲੱਭਣਗੀਆਂ।
ਇਸ ਮੇਲੇ 'ਚ 3 ਲੱਖ ਰੁਪਏ ਸਲਾਨਾ ਦੇ ਪੈਕਜ ਦੀ ਸਹੂਲਤ ਨਾਲ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਹੋਈ ਇਕ ਮੀਟਿੰਗ 'ਚ ਜ਼ਿਲਾ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਫਸਰ ਮੋਹਾਲੀ ਹਰਪ੍ਰੀਤ ਬਰਾੜ ਨੇ ਦੱਸਿਆ ਕਿ ਮੋਹਾਲੀ 'ਚ ਇਹ ਮੇਲਾ ਸੀ. ਜੀ. ਸੀ. ਲਾਂਡਰਾ, ਇੰਡੀਅਨ ਸਕੂਲ ਆਫ ਬਿਜ਼ਨੈੱਸ ਅਤੇ ਐੱਨ. ਆਈ. ਪੀ. ਈ. ਆਰ. ਇੰਸਟੀਚਿਊਟ 'ਚ ਹੋਵੇਗਾ। ਉਨ੍ਹਾਂ ਜ਼ਿਲੇ ਦੇ ਕਾਲਜਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਵੱਧ ਤੋਂ ਵੱਧ ਨੌਜਵਾਨ ਰੋਜ਼ਗਾਰ ਮੇਲੇ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਸਾਰੇ ਅੰਤਿਮ ਸਾਲ ਦੇ ਵਿਦਿਆਰਥੀਆਂ ਵੈੱਬਸਾਈਟ 'ਤੇ ਖੁਦ ਨੂੰ ਰਜਿਸਟਰ ਕਰ ਸਕਦੇ ਹਨ।