ਰਾਜੇ-ਮਹਾਰਾਜੇ ਵੀ ਨਹੀਂ ਬਖਸ਼ੇ ਗਏ, ਸ੍ਰੀ ਅਕਾਲ ਤਖ਼ਤ ਸਾਹਿਬ 50 ਅਕਾਲੀ ਦਲ ਬਣਾ ਸਕਦਾ : ਜਥੇਦਾਰ
Monday, Dec 02, 2024 - 03:43 PM (IST)
ਅੰਮ੍ਰਿਤਸਰ (ਵੈੱਬ ਡੈਸਕ): ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਬਾਰੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵੀ ਇਸੇ ਸਥਾਨ 'ਤੇ ਤਲਬ ਹੋਏ। ਉਨ੍ਹਾਂ ਦੀ ਸਰਕਾਰ ਨੇ ਵਿਅਕਤੀਗਤ ਗਲਤੀਆਂ ਕੀਤੀਆਂ ਪੰਥਕ ਨਹੀਂ। ਸਿੱਖ ਖ਼ਾਲਸਾ ਰਾਜ 'ਤੇ ਮਾਣ ਇਸ ਲਈ ਨਹੀਂ ਕਰਦਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੋਨੇ ਨਾਲ ਮੜਿਆ ਹੋਇਆ ਹੈ। ਜੇ ਸੋਨਾ ਨਾ ਵੀ ਮੜਿਆ ਹੁੰਦਾ ਤਾਂ ਵੀ ਇਸ ਦੀ ਅਹਿਮੀਅਤ ਓਨੀ ਹੋਣੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲ਼ੀਆਂ
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਧਰਮ ਦੇ ਅਧਿਕਾਰਾਂ ਦਾ ਮਾਣ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਇਹ ਵਿਧਾਨ ਹੈ, ਕਿਸੇ ਕੌਮ ਕੋਲ ਇਹ ਵਿਧਾਨ ਨਹੀਂ ਹੈ। ਅਸੀਂ ਇੱਥੇ ਗਲਤੀ ਕਰਨ 'ਤੇ ਸੱਦ ਸਕਦੇ ਹਾਂ, ਕਿਸੇ ਧਰਮ ਕੋਲ ਇਹ ਅਧਿਕਾਰ ਨਹੀਂ ਹੈ। ਗਲਤੀ ਕਰਨ ਵਾਲਿਆਂ ਦੀ ਜੁਆਬ ਤਲਬੀ ਇੱਥੇ ਹੁੰਦੀ ਹੈ। ਇਹ ਵਿਵਾਹਰ ਨਵਾਂ ਨਹੀਂ ਸਗੋਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੈ। ਇਹ ਸਕੰਲਪ ਹੈ, ਸਿਧਾਂਤ ਹੈ, ਇਥੇ ਹਰ ਕਿਸੇ ਨੂੰ ਸਖ਼ਤ ਫ਼ੈਸਲਾ ਸੁਣਾਇਆ ਗਿਆ। ਇਸ ਰਵਾਇਤ ਤੇ ਮਾਣ ਕਰਨਾ ਚਾਹੀਦਾ ਹੈ। ਪਰ ਅੱਜ ਇਸ ਬਾਰੇ ਸੋਸ਼ਲ ਮੀਡੀਆ 'ਤੇ ਕਈ ਟਿੱਪਣੀਆਂ ਹੁੰਦੀਆਂ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਨੂੰ ਚਾਹੀਦਾ ਹੈ ਪਰ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਚਾਹੀਦਾ ਹੈ। ਜਦ ਸਿੱਖਾਂ ਦੀ ਰਾਖੀ ਨਹੀਂ ਹੁੰਦੀ ਤਾਂ ਸਿੱਖ ਇਸ ਦੀ ਹੌਂਦ ਨੂੰ ਅਣਗੋਲਿਆ ਕਰ ਦਿੰਦੇ ਹਨ। ਮੈਂ ਇਕ ਗੱਲ ਸਾਫ ਕਰ ਦੇਵਾਂ ਕਿ ਸਾਰੇ ਤਖ਼ਤਾਂ ਸਾਹਿਬ ਦੇ ਸਿੰਘ ਸਹਿਬਾਨ ਅਕਾਲੀ ਦਲ ਦੇ ਵਿਰੋਧੀ ਨਹੀਂ ਹਨ। ਬੰਦੇ ਆਉਂਦੇ ਜਾਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸੰਸਥਾਵਾਂ ਹੁੰਦੀਆਂ ਹਨ, ਸ੍ਰੀ ਅਕਾਲ ਤਖ਼ਤ ਸਾਹਿਬ 50 ਅਕਾਲੀ ਦਲ ਬਣਾ ਸਕਦਾ ਹੈ ਪਰ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਬਣਾ ਸਕਦਾ। ਸਾਡੀਆਂ ਸੰਸਥਾਵਾਂ ਭਾਵੇਂ ਉਨ੍ਹਾਂ ਦਾ ਪ੍ਰਬੰਧ ਵੱਖਰਾ ਹੋਇਆ ਪਰ ਇਸ ਦੇ ਬਾਵਜੂਦ ਉਹ ਸਾਡੇ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀਆਂ ਉਮੀਦਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁਝ
ਉਨ੍ਹਾਂ ਅੱਗੇ ਕਿਹਾ ਕਿ ਜੋ ਸਿੱਖ ਇਕ ਅਕਾਲ ਪੁਰਖ 'ਤੇ ਵਿਸ਼ਵਾਸ ਰੱਖਦਾ ਉਹ ਇਕ ਅਕਾਲੀ ਹੈ। ਐਸੇ ਜੋਧੇ ਸੂਰਬੀਰ ਪੰਥ ਦੀ ਪਹਿਰੇਦਾਰੀ ਕਰਨ। ਉਨ੍ਹਾਂ ਫ਼ੈਸਲੇ ਤੋਂ ਪਹਿਲਾਂ ਫ਼ਿਰ ਕਿਹਾ ਕਿ ਸਾਡੇ ਉੱਤੇ ਕਿਸੇ ਕਿਸਮ ਦਾ ਵੀ ਕੋਈ ਦਬਾਅ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8