ਜਥੇਦਾਰ ਗੜਗੱਜ ਵੱਲੋਂ UK ਦੀ ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਦੀ ਪ੍ਰਾਪਤੀ ਲਈ ਅਰਸ਼ਦੀਪ ਸਿੰਘ ਨੂੰ ਵਧਾਈ
Tuesday, Aug 18, 2026 - 02:37 PM (IST)
ਅੰਮ੍ਰਿਤਸਰ(ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਦੀ ਹਵਾਈ ਫ਼ੌਜ ਵਿੱਚ ਲੰਮੇ ਸਮੇਂ ਬਾਅਦ ਸਿੱਖ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਲਈ ਪੰਜਾਬੀ ਮੂਲ ਦੇ ਸਾਊਥਾਲ, ਯੂਕੇ ਵਿੱਚ ਰਹਿਣ ਵਾਲੇ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੇ ਮਾਪਿਆਂ ਜਗਦੀਪ ਸਿੰਘ ਅਤੇ ਬੀਬੀ ਗਗਨਦੀਪ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਹੈ ਕਿ ਇੱਕ ਸਿੱਖ ਨੇ ਯੂਕੇ ਦੀ ਹਵਾਈ ਫ਼ੌਜ ਵਿੱਚ ਉੱਚ ਅਹੁਦਾ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ-21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵਿਦੇਸ਼ ਵਿੱਚ ਰਹਿੰਦਿਆਂ ਵੀ ਸਿੱਖੀ ਰਵਾਇਤਾਂ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਉੱਤੇ ਚੱਲਦਿਆਂ ਅੱਜ ਦੁਨੀਆ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਅਤੇ ਅਰਸ਼ਦੀਪ ਸਿੰਘ ਦੀ ਪ੍ਰਾਪਤੀ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ: ਵਿਦੇਸ਼ 'ਚ ਸਿੱਖ ਨੌਜਵਾਨ ਨੇ ਅੱਗ 'ਚੋਂ ਬਚਾਈਆਂ ਕਈ ਜਾਨਾਂ, ਖੁਦ ਦੀ ਨਾ ਬਚਾ ਸਕਿਆ ਜਾਨ, ਹੋਈ ਮੌਤ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਚੰਗੀ ਵਿਦਿਆ ਅਤੇ ਮਿਹਨਤ ਰਾਹੀਂ ਉੱਚੇ ਮੁਕਾਮਾਂ ਉੱਤੇ ਪਹੁੰਚਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਹੀ ਅਗਾਂਹ ਵਧਣ ਲਈ ਤਾਂਘ ਤੇ ਉੱਦਮ ਕਰਨੇ ਚਾਹੀਦੇ ਹਨ ਅਤੇ ਪਿਛਾਂਹ ਨੂੰ ਨਹੀਂ ਮੁੜਣਾ ਚਾਹੀਦਾ।
ਇਹ ਵੀ ਪੜ੍ਹੋ-ਪੰਜਾਬ ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ ਲਾਗੂ, PWD ਨੇ ਲਿਆ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
