ਬਾਦਲਾਂ ਨੂੰ ਕੋਈ ਹੱਕ ਨਹੀਂ ਕਿ ਉਹ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ: ਜਥੇਦਾਰ ਦਾਦੂਵਾਲ

2/25/2021 4:46:10 PM

ਬਠਿੰਡਾ (ਮਨੀਸ਼): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਦੇਸ਼ ਦੇ ਕਿਸਾਨਾਂ ਵੱਲੋ ਸਖ਼ਤ ਵਿਰੋਧ ਦੇਖਦਿਆਂ ਅਕਾਲੀ ਦਲ ਵੱਲੋ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਗਿਆ ਸੀ। ਇਸ ਸਬੰਧੀ ਬਾਦਲ ਪਰਿਵਾਰ ’ਤੇ ਵਰ੍ਹਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਦੋਂ ਇਹ 3 ਬਿੱਲ ਕੇਂਦਰ ’ਚ ਪਾਸੇ ਕੀਤੇ ਗਏ ਸਨ ਤਾਂ ਉਸ ਵੇਲੇ ਬਾਦਲ ਪਰਿਵਾਰ ਨੇ ਕਿਵੇਂ ਇਸ ਦੇ ਸੋਲਹੇ ਗਾਏ ਸਨ ਪਰ ਜਦੋਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਤੋਂ ਉਨ੍ਹਾਂ ਨੂੰ ਖਤਰਾ ਲੱਗਾ ਤਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰ ’ਚ ਅਸਤੀਫ਼ਾ ਦੇਣ ਦਾ ਡਰਾਮਾ ਕੀਤਾ। ਉਨ੍ਹਾਂ ਨੇ ਪੰਥ ਦੇ ਬੁਰਕੇ ’ਚ ਜਿੰਨਾਂ ਨੁਕਸਾਨ ਇਸ ਬਾਦਲ ਪਰਿਵਾਰ ਨੇ ਕੀਤਾ ਉਹ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ ਅਤੇ ਕਿਹਾ ਕਿ ਬਾਦਲ ਪਰਿਵਾਰ ਵਲੋਂ ਬੇਹੱਦ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਜਿਹੜੀ ਪੰਜਾਬ ’ਚੋਂ ਉਨ੍ਹਾਂ ਕੋਲੋਂ ਸਿਆਸੀ ਜ਼ਮੀਨ ਖੀਸਕੀ ਹੈ ਉਹ ਮੁੜ ਬਹਾਲ ਹੋ ਜਾਵੇ ਪਰ ਉਸ ’ਚ ਉਹ ਸਫ਼ਲ ਨਹੀਂ ਹੋ ਰਹੇ।  

ਇਹ ਵੀ ਪੜ੍ਹੋ:  ਵਾਰਿਸ ਦੀ ਸ਼ੱਕੀ ਮੌਤ ਦੀਆਂ ਖੁੱਲ੍ਹਣ ਲੱਗੀਆਂ ਗੁੰਝਲਾਂ, ਮਾਮੇ ਦੇ ਬਿਆਨਾਂ ਤੋਂ ਹੋਇਆ ਨਵਾਂ ਖੁਲਾਸਾ

ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੰਗਤਾਂ ਨੂੰ ਸੁਚੇਤ ਕਰਦੇ ਕਿਹਾ ਕਿ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਦੌਰਾਨ ਬਾਦਲ ਪਰਿਵਾਰ ਨੂੰ ਦੂਰ ਰੱਖਿਆ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ’ਚ ਵੀ ਇਨ੍ਹਾਂ ਨੂੰ ਦੂਰ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦੁਨੀਆ ’ਚ ਵੱਸਦੇ ਸਾਰੇ ਲੋਕਾਂ ਨੂੰ, ਸਾਰੇ ਸਿੱਖਾਂ ਨੂੰ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਦਾ ਹੱਕ ਪਰ ਬਾਦਲ ਪਰਿਵਾਰ ਨੂੰ ਸ਼ਤਾਬਦੀ ਮਨਾਉਣ ਦਾ ਕੋਈ ਹੱਕ ਨਹੀਂ ਹੈ।

ਇਹ ਵੀ ਪੜ੍ਹੋ:  89 ਸਾਲ ਦੀ ਉਮਰ ਵਿੱਚ ਵੀ 'ਹੌਂਸਲੇ ਦੀ ਦੌੜ' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ

ਅੱਗੇ ਬੋਲਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਕੇਂਦਰ ਸਰਕਾਰ ਖ਼ਿਲ਼ਾਫ ਸਖ਼ਤ ਰਵੱਈਆ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਖੜ੍ਹੇ ਕੀਤੇ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਦੋਂ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਸੀ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਕੇਂਦਰ ਸਰਕਾਰ ਖ਼ਿਲਾਫ਼ ਬੋਲਣ ਤੋਂ ਗੁਰੇਜ ਕਰਦੇ ਸਨ ਪਰ ਸਮਝੌਤਾ ਟੁੱਟਣ ਤੋਂ ਬਾਅਦ ਉਨ੍ਹਾਂ ਦੀ ਸ਼ਬਦਾਵਲੀ ਅਤੇ ਹਰ ਮੁੱਦੇ ਤੇ ਬੋਲਣਾ ਸਾਫ਼ ਜ਼ਾਹਿਰ ਕਰਦਾ ਹੈ ਕਿ ਉਹ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਹੀਂ ਸਗੋਂ ਅਕਾਲੀ ਦਲ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:   ਗੁਰਲਾਲ ਪਹਿਲਵਾਨ ਦੇ ਕਤਲ ਮਾਮਲੇ 'ਚ 4 ਹੋਰ ਨੌਜਵਾਨ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ


Shyna

Content Editor Shyna